ਚਰਿਤ੍ਰ ੧੨੧ | Charitar 121

cOpeI ]

ਚੌਪਈ:

jhwgIr jb qKq suhwvY ]

ਜਦ ਜਹਾਗੀਰ ਬਾਦਸ਼ਾਹ ਤਖ਼ਤ ਉਤੇ ਬਿਰਾਜਦਾ ਸੀ

burkw pihir nwir iek AwvY ]

ਤਾ ਇਕ ਇਸਤਰੀ ਬੁਰਕਾ ਪਾ ਕੇ (ਦਰਬਾਰ ਵਿਚ) ਆਉਾਂਦੀ ਸੀ।

KIsy kwit bhun ky lyeI ]

(ਉਹ) ਬਹੁਤਿਆਂ ਦੀਆਂ ਜੇਬਾ ਕਟ ਲੈਂਦੀ ਸੀ,

inj muK iksU n dyKn dyeI ]1]

ਪਰ ਆਪਣਾ ਮੁਖ ਕਿਸੇ ਨੂੰ ਵੇਖਣ ਨਹੀਂ ਦਿੰਦੀ ਸੀ ॥੧॥

qw ko Byd eyk nr pwXo ]

ਉਸ ਦਾ ਭੇਦ ਇਕ ਬੰਦੇ ਨੂੰ ਪਤਾ ਚਲ ਗਿਆ।

AOr n kwhUM qIr jqwXo ]

ਪਰ ਕਿਸੇ ਹੋਰ ਨੂੰ ਨਾ ਦਸਿਆ।

pRwq Bey AweI iqRX jwnI ]

ਸਵੇਰ ਹੋਣ ਤੇ (ਉਸ) ਇਸਤਰੀ ਨੂੰ ਆਉਾਂਦਿਆਂ ਵੇਖਿਆ

icq ky ibKY iehY miq TwnI ]2]

ਤਾ ਮਨ ਵਿਚ ਇਹ ਗੱਲ ਪੱਕੀ ਕੀਤੀ ॥੨॥

pnhI hwQ Awpny leI ]

(ਉਸ ਨੇ) ਆਪਣੇ ਹੱਥ ਵਿਚ ਜੁਤੀ ਪਕੜ ਲਈ

AiDk mwir qw iqRX kO deI ]

ਅਤੇ ਉਸ ਇਸਤਰੀ ਨੂੰ ਬਹੁਤ ਮਾਰੀਆਂ।

sqr Coir AweI kÎon cwrI ]

(ਇਹੀ ਕਹਿੰਦਾ ਰਿਹਾ ਕਿ ਤੂੰ) ਸਤਰ (ਪਰਦਾ) ਛਡ ਕੇ ਇਥੇ ਕਿਉਾਂ ਆਈ ਹੈਂ

jUiqn sO kmrI kir fwrI ]3]

ਅਤੇ ਜੁਤੀਆਂ ਮਾਰ ਮਾਰ ਕੇ ਉਸ ਨੂੰ ਕਮਲਾ ਕਰ ਦਿੱਤਾ ॥੩॥

dohrw ]

ਦੋਹਰਾ:

kmrI kY jUiqn deI BUKn ley auqwir ]

ਉਸ ਨੂੰ ਜੁਤੀਆਂ ਮਾਰ ਮਾਰ ਕੇ ਕਮਲੀ ਕਰ ਦਿੱਤਾ ਅਤੇ ਗਹਿਣੇ ਉਤਾਰ ਲਏ।

ikh inimq AweI iehw AYsy bcn aucwir ]4]

(ਬਾਰ ਬਾਰ) ਇਹੀ ਪੁਛਦਾ ਰਿਹਾ ਕਿ ਤੂੰ ਕਿਸ ਲਈ ਇਥੇ ਆਈ ਹੈਂ ॥੪॥

cOpeI ]

ਚੌਪਈ:

sBhUM iehY icq mY jwnI ]

ਸਭ ਨੇ ਮਨ ਵਿਚ ਇਹੀ ਸਮਝਿਆ

qw kI nwir iqRXw pihcwnI ]

ਕਿ ਇਹ ਇਸਤਰੀ ਇਸ ਦੀ ਪਤਨੀ ਹੈ।

ibnu pUCy piq ky kÎon AweI ]

(ਇਹ) ਪਤੀ ਦੇ ਪੁੱਛੇ ਬਿਨਾ ਕਿਉਾਂ ਆਈ ਹੈ।

jw qy Awju mwir qYN KweI ]5]

ਇਸ ਲਈ ਉਸ ਨੇ ਅਜ ਮਾਰ ਖਾਈ ਹੈ ॥੫॥

jb lO qwih iqRXih suiD AweI ]

ਜਦ ਤਕ ਉਸ ਇਸਤਰੀ ਨੂੰ ਹੋਸ਼ ਆਈ,

qb lO gXo vh purK lukweI ]

ਤਦ ਤਕ ਉਹ ਪੁਰਸ਼ ਲੁਕ ਗਿਆ।

qw qy qRsq n qh puin geI ]

ਉਸ ਦੇ ਡਰ ਤੋਂ ਉਹ ਫਿਰ (ਉਥੇ) ਨਹੀਂ ਗਈ।

corI krq huqI qij deI ]6]

(ਉਹ) ਚੋਰੀ ਕਰਦੀ ਹੁੰਦੀ ਸੀ, (ਹੁਣ) ਛਡ ਦਿੱਤੀ ॥੬॥

ieiq sRI cirqRo pKÎwny purK cirqRy mMqRI BUp sMbwdy iek sO iekIsvo cirqR smwpq msqu suB msqu ]121]2368]APjUM]

ਇਥੇ ਸ੍ਰੀ ਚਰਿਤ੍ਰੋਪਾਖਿਆਨ ਦੇ ਪੁਰਸ਼ ਚਰਿਤ੍ਰ ਦੇ ਮੰਤ੍ਰੀ ਭੂਪ ਸੰਵਾਦ ਦੇ ੧੨੧ਵੇਾਂ ਚਰਿਤ੍ਰ ਦੀ ਸਮਾਪਤੀ, ਸਭ ਸ਼ੁਭ ਹੈ ॥੧੨੧॥੨੩੬੮॥ ਚਲਦਾ॥

Bookmarks