ੴ ਵਾਹਿਗੁਰੂ ਜੀ ਕੀ ਫਤਹਿ:
AQ bIsvw rwm Avqwr kQnM ]ਹੁਣ ਬੀਸਵੇਾਂ ਰਾਮ ਅਵਤਾਰ ਦਾ ਕਥਨ
cOpeI ]ਚੌਪਈ
Ab mY kho rwm Avqwrw ]ਹੁਣ ਮੈਂ ਰਾਮ ਅਵਤਾਰ ਦੀ ਕਥਾ ਕਹਿੰਦਾ ਹਾ,
jYs jgq mo krw pswrw ]ਜਿਸ ਤਰ੍ਹਾ ਜਗਤ ਵਿੱਚ (ਉਸ ਨੇ) ਪਸਾਰ ਕੀਤਾ ਸੀ।
bhuqu kwl bIqq BXo jbY ]ਜਦੋਂ ਬਹੁਤ ਸਮਾ ਬੀਤ ਗਿਆ,
Asurn bMs pRgt BXo qbY ]1]ਤਦੇ ਦੈਂਤਾ ਦੀ ਕੁਲ ਪ੍ਰਗਟ ਹੋ ਗਈ ॥੧॥
Asur lgy bhu krY ibKwDw ]ਦੈਂਤ ਬਹੁਤ ਦੰਗਾ ਕਰਨ ਲੱਗੇ,
iknhUM n iqnY qnk mY swDw ]ਕਿਸੇ ਨੇ ਵੀ ਉਨ੍ਹਾ ਨੂੰ ਮਾੜਾ ਜਿੰਨਾ ਵੀ ਸਿੱਧਾ ਨਹੀਂ ਕੀਤਾ।
skl dyv iekTy qb Bey ]ਤਦ ਸਾਰੇ ਦੇਵਤੇ ਇਕੱਠੇ ਹੋਏ
CIr smuMdR jh Qo iqh gey ]2]ਅਤੇ ਛੀਰ ਸਮੁੰਦਰ (ਵਿੱਚ) ਜਿਥੇ (ਸੋਖ-ਸਾਈ ਰਹਿੰਦਾ ਸੀ, ਉਸ ਕੋਲ) ਉਥੇ ਗਏ ॥੨॥
bhu icr bsq Bey iqh Twmw ]ਵਿਸ਼ਣੂ ਸਮੇਤ ਬ੍ਰਹਮਾ ਨਾਮ ਵਾਲੇ ਦੇਵਤੇ ਨੇ ਬਹੁਤ ਸਮੇਾਂ ਤੱਕ
ibsn sihq bRhmw ijh nwmw ]ਉਸ ਥਾ ਵਿੱਚ ਵਾਸ ਕੀਤਾ।
bwr bwr hI duKq pukwrq ](ਉਨ੍ਹਾ ਨੇ) ਬਾਰ-ਬਾਰ ਦੁੱਖ ਭਰੀ ਪੁਕਾਰ ਕੀਤੀ।
kwn prI kl ky Duin Awrq ]3]ਉਹ ਦੁੱਖ ਭਰੀ ਆਵਾਜ਼ 'ਕਾਲ-ਪੁਰਖ' ਦੇ ਕੰਨਾ ਵਿੱਚ ਪਈ ॥੩॥
qotk CMd ]ਤੋਟਕ ਛੰਦ
ibsnwdk dyv lyK ibmnM ]ਵਿਸ਼ਣੂ ਆਦਿਕ ਸਾਰੇ ਦੇਵਤਿਆਂ ਨੂੰ ਉਦਾਸ ਮਨ (ਬਿਮਨ) ਵੇਖਿਆ
imRd hws krI kr kwl DunM ]ਤਾ 'ਕਾਲ-ਪੁਰਖ' ਨੇ ਥੋੜ੍ਰਹੀ ਜਿਹੀ ਮੁਸਕਾਨ ਨਾਲ ਅਵਾਜ਼ ਦਿੱਤੀ-
Avqwr Dro rGunwQ hrM ]ਹੇ ਵਿਸ਼ਣੂ! (ਜਾ ਕੇ) ਰਘੁਨਾਥ ਅਵਤਾਰ ਧਾਰਨ ਕਰੋ
icr rwj kro suK so AvDM ]4]ਅਤੇ ਚਿਰ ਕਾਲ ਤੱਕ ਅਵਧ ਵਿੱਚ ਸੁਖ ਪੂਰਵਕ ਰਾਜ ਕਰੋ ॥੪॥
ibsnys DuxM sux bRhm muKM ]ਵਿਸ਼ਣੂ ਨੇ 'ਕਾਲ-ਪੁਰਖ' ਦੇ ਮੁੱਖ ਤੋਂ ਆਵਾਜ਼ ਸੁਣ ਲਈ (ਅਰਥਾਤ ਆਗਿਆ ਪ੍ਰਾਪਤ ਕਰ ਲਈ)।
Ab su`D clI rGubMs kQM ]ਹੁਣ (ਇਸ ਤੋਂ ਅੱਗੋਂ) ਨਿਰੋਲ ਰਘੁਬੰਸ ਦੀ ਕਥਾ ਚੱਲਦੀ ਹੈ।
ju pY Cor kQw kiv Xwh rFY ]ਜੋ ਕਵੀ ਇਸ ਕਥਾ ਨੂੰ ਮੁੱਢ ਤੋਂ ਕਥਨ ਕਰੇ,
ien bwqn ko iek gRMQ bFY ]5]ਤਾ ਇਨ੍ਹਾ ਗੱਲਾ ਨਾਲ ਗ੍ਰੰਥ ਵੱਡਾ ਹੋ ਜਾਵੇਗਾ ॥੫॥
iqh qy khI QorIAY bIn kQw ]ਇਸ ਕਰਕੇ ਥੋੜੀ ਚੋਣਵੀ ਕਥਾ ਕਹੀ ਹੈ,
bil qÍY aupjI buD m`iD jQw ](ਹੇ ਪ੍ਰਭੂ)-ਤੇਰੇ ਬਲ ਨਾਲ (ਜਿੰਨੀ ਕੁ ਮੇਰੀ) ਬੁੱਧੀ ਵਿੱਚ ਪੈਦਾ ਹੋਈ ਹੈ।
jh BUil BeI hm qy lhIXo ]ਜਿੱਥੇ ਸਾਡੇ ਕੋਲੋਂ ਭੁਲ ਹੋਈ ਜਾਣ ਲਵੋ,
su kbo qh A`CR bnw khIXo ]6]ਹੇ ਕਵੀਓ! ਤੁਸੀਂ ਅੱਖਰਾ ਨੂੰ ਸੰਵਾਰ ਕੇ ਕਥਨ ਕਰ ਲੈਣਾ ॥੬॥
rGu rwj BXo rGu bMs mxM ]ਰਾਘਵ ਕੁਲ ਵਿੱਚ ਮਣੀ ਵਾਗ ਸ਼ੋਭਾ-ਸ਼ਾਲੀ 'ਰਘੁ' ਰਾਜਾ ਹੋਇਆ ਸੀ,
ijh rwj krXo pur AauD GxM ]ਜਿਸ ਨੇ ਅਯੁਧਿਆ ਪੁਰੀ ਵਿੱਚ ਬਹੁਤ ਚਿਰ ਰਾਜ ਕੀਤਾ।
soaU kwl ijxXo inRprwj jbM ]ਜਦੋਂ ਉਸ ਮਹਾਰਾਜੇ (ਰਘੁ) ਨੂੰ ਕਾਲ ਨੇ ਜਿੱਤ ਲਿਆ
BUA rwj krXo Aj rwj qbM ]7]ਤਾ (ਉਸ ਦੇ ਪੁੱਤਰ) 'ਅਜ' ਨੇ ਧਰਤੀ ਦਾ ਰਾਜ ਕੀਤਾ ॥੭॥
Aj rwj hxXo jb kwl blI ]ਅਜ' ਰਾਜੇ ਨੂੰ ਜਦੋਂ ਬਲੀ ਕਾਲ ਨੇ ਮਾਰ ਦਿੱਤਾ,
su inRpq kQw dsrQ clI ]ਤਾ ਰਾਜ-ਕਥਾ ਦਸ਼ਰਥ ਦੇ ਨਾ ਦੀ ਤੁਰੀ।
icr rwj kro suK soN AvDM ]ਉਸ ਨੇ ਵੀ ਬੜੇ ਚਿਰ ਤੱਕ ਅਯੁਧਿਆ ਵਿੱਚ ਸੁਖ ਪੂਰਵਕ ਰਾਜ ਕੀਤਾ।
imRg mwr ibhwr bxM su pRBM ]8]ਉਹ ਰਾਜਾ ਸ਼ਿਕਾਰ ਕਰਨ ਲਈ ਬਣਾ ਵਿੱਚ ਫਿਰਦਾ ਰਹਿੰਦਾ ॥੮॥
jg Drm kQw pRcurI qb qy ]ਜਗ ਵਿੱਚ ਧਰਮ ਦੀ ਕਥਾ ਤਦ ਤੋਂ ਪਸਰ ਗਈ,
suimqRys mhIp BXo jb qy ]ਜਦ ਤੋਂ ਦਸ਼ਰਥ (ਸੁਮਿਤ੍ਰੇਸ) ਰਾਜਾ ਹੋਇਆ।
idn rYx bnYsn bIc iPrY ]ਉਹ ਦਿਨ ਰਾਤ ਘਣੇ ਜੰਗਲਾ ਵਿੱਚ ਫਿਰਦਾ ਰਹਿੰਦਾ ਸੀ।
imRg rwj krI imRg nyq hrY ]9]ਸ਼ੇਰ, ਹਾਥੀ ਤੇ ਹਿਰਨਾ ਨੂੰ ਨਿੱਤ ਮਾਰਦਾ ਹੁੰਦਾ ਸੀ ॥੯॥
ieh Bwiq kQw auh TOr BeI ]ਇਸ ਤਰ੍ਹਾ ਦੀ ਕਥਾ ਉਸ ਪਾਸੋਂ ਹੋਈ,
Ab rwm jXw pr bwq geI ]ਹੁਣ ਰਾਮ ਦੀ ਮਾਤਾ (ਜਯਾ) ਵਲ ਵਾਰਤਾ ਮੁੜਦੀ ਹੈ।
kuhVwm jhw sunIAY shrM ]ਜਿਥੋ 'ਕੁਹੜਾਮ' ਨਾ ਦਾ ਸ਼ਹਿਰ ਸੁਣੀਂਦਾ ਹੈ,
qh kOsl rwj inRpys brM ]10]ਉਥੇ ਕੌਸ਼ਲ ਰਾਜ ਦਾ ਮਹਾਨ ਰਾਜਾ ਸੀ ॥੧੦॥
aupjI qh Dwm suqw kuslM ]ਉਸ ਦੇ ਘਰ ਕੁਸ਼ਲਿਆ ਨਾ ਦੀ (ਇਕ) ਕੰਨਿਆ ਪੈਦਾ ਹੋਈ,
ijh jIq leI sis AMg klM ]ਜਿਸ ਨੇ ਚੰਦ੍ਰਮਾ ਦੀਆਂ ਕਲਾਵਾ (ਦੀ ਸੁੰਦਰਤਾ) ਜਿੱਤ ਲਈ।
jb hI suiD pwie suXMbR kirE ]ਜਦੋਂ ਉਸ ਕੰਨਿਆ ਨੇ ਹੋਸ਼ ਸੰਭਾਲੀ ਤਾ (ਰਾਜੇ ਨੇ) 'ਸੁਅੰਬਰ' ਰਚ ਦਿੱਤਾ।
AvDys nrysih cIn birE ]11](ਕੁਸ਼ਲਿਆ ਨੇ) ਚੋਣ ਕਰਕੇ ਅਯੁੱਧਿਆ ਦੇ ਰਾਜੇ (ਦਸ਼ਰਥ) ਨੂੰ ਵਰ ਲਿਆ ॥੧੧॥
puin sYn sim`qR nrys brM ]ਫਿਰ (ਇਕ) 'ਸਮਿਤ੍ਰ ਸੈਨ' ਨਾਮ ਵਾਲਾ ਸ੍ਰੇਸ਼ਠ ਰਾਜਾ ਹੋਇਆ,
ijh juD lXo m`dR dys hrM ]ਜਿਸ ਨੇ ਯੁੱਧ ਕਰਕੇ ਮਦਰ ਦੇਸ਼ ਨੂੰ ਜਿੱਤ ਲਿਆ ਸੀ।
suimqRw iqh Dwm BeI duihqw ]ਉਸ ਦੇ ਘਰ 'ਸੁਮਿਤ੍ਰਾ' ਨਾ ਦੀ ਕੰਨਿਆ ਪੈਦਾ ਹੋਈ,
ijh jIq leI ss sUr pRBw ]12]ਜਿਸ ਨੇ ਚੰਦ੍ਰਮਾ ਅਤੇ ਸੂਰਜ ਦੀ ਸੁੰਦਰਤਾ ਨੂੰ ਹਰ ਲਿਆ ॥੧੨॥
soaU bwir sbu`D BeI jb hI ]ਉਸ ਬਾਲਿਕਾ ਨੇ ਜਦੋਂ ਹੋਸ਼ ਸੰਭਾਲੀ,
AvDysh cIn birE qb hI ]ਤਦੋਂ (ਉਸ ਨੇ ਵੀ) ਮਹਾਰਾਜ ਦਸ਼ਰਥ ਨੂੰ ਪਛਾਣ ਕੇ ਵਰ ਲਿਆ।
gn Xwh BXo kstuAwr inRpM ]ਇਹ ਕਥਨ ਕਰਕੇ ਹੁਣ ਕਸ਼ਟੁਆਰ ਰਾਜੇ ਦਾ ਹਾਲ ਕਹਿੰਦੇ ਹਾ,
ijh kykeI Dwm su qwsu pRBM ]13]ਜਿਸ ਦੇ ਘਰ ਕੈਕਈ ਨਾਮ ਦੀ ਸੁੰਦਰ ਲੜਕੀ (ਪੈਦਾ ਹੋਈ) ਸੀ ॥੧੩॥
ien qy gRh mo suq jaun QIE ](ਜਦੋਂ ਦਸ਼ਰਥ ਨੇ ਕੈਕਈ ਨੂੰ ਵਿਆਹੁਣ ਦੀ ਇੱਛਾ ਪ੍ਰਗਟ ਕੀਤੀ ਤਾ ਰਾਜੇ ਨੇ ਕਿਹਾ)- ਇਸ ਤੋਂ ਤੇਰੇ ਘਰ ਜਿਹੜਾ ਪੁੱਤਰ ਪੈਦਾ ਹੋਵੇਗਾ (ਉਹੀ ਰਾਜ ਦਾ ਹੱਕਦਾਰ ਹੋਵੇਗਾ)।
qb bYT nrys ibcwr kIE ]ਤਦ ਦਸ਼ਰਥ ਰਾਜੇ ਨੇ (ਇਹ ਗੱਲ ਸੁਣ ਕੇ) ਬੈਠ ਕੇ ਵਿਚਾਰ ਕੀਤਾ।
qb kykeI nwr ibcwr krI ]ਤਦ ਵਿਚਾਰ ਪੂਰਵਕ ਕੈਕਈ ਨੂੰ ਇਸਤਰੀ ਵਜੋਂ ਪਰਨਾ ਲਿਆ,
ijh qy sis sUrj soB DrI ]14]ਜਿਸ ਤੋਂ ਚੰਦ੍ਰਮਾ ਤੇ ਸੂਰਜ ਨੇ ਸ਼ੋਭਾ ਧਾਰਨ ਕੀਤੀ ਹੋਈ ਸੀ ॥੧੪॥
iqh bXwhq mwg ley du brM ]ਕੈਕਈ ਨੇ ਵਿਆਹ ਵੇਲੇ ਦੋ ਵਰ ਮੰਗ ਲਏ,
ijh qy AvDys ky pRwx hrM ]ਜਿਨ੍ਹਾ ਕਰਕੇ ਦਸ਼ਰਥ ਦੇ ਪ੍ਰਾਣ ਖ਼ਤਮ ਹੋਏ।
smJI n nrysr bwq hIey ]ਮਹਾਰਾਜੇ ਨੇ ਇਹ ਗੱਲ ਹਿਰਦੇ ਵਿੱਚ ਨਾ ਸਮਝੀ
qb hI qh ko br doie dIey ]15]ਅਤੇ ਉਸ ਵੇਲੇ ਉਸ ਨੂੰ ਦੋ ਵਰ ਦੇਣੇ ਮੰਨ ਲਏ ॥੧੫॥
pun dyv Adyvn ju`D pro ]ਫਿਰ ਦੇਵਤਿਆਂ ਅਤੇ ਦੈਂਤਾ ਵਿੱਚ (ਇਕ ਸਮੇਾਂ) ਯੁੱਧ ਹੋਇਆ
jh ju`D Gxo inRp Awp kro ]ਜਿਸ ਵਿੱਚ ਬਹੁਤਾ ਯੁੱਧ ਰਾਜੇ ਨੇ ਆਪ ਕੀਤਾ।
hq swrQI sXMdn nwr hikXo ](ਉਸ ਯੁੱਧ ਵਿੱਚ ਰਾਜੇ ਦਾ) ਸਾਰਥੀ ਮਾਰਿਆ ਗਿਆ। (ਤਾ ਦਸ਼ਰਥ ਦੀ) ਇਸਤਰੀ ਕੈਕਈ ਨੇ ਰਥ ਨੂੰ (ਆਪ) ਹੱਕਿਆ।
Xh kOqk dyK nrys cikXo ]16]ਇਸ ਕੌਤਕ ਨੂੰ ਵੇਖ ਕੇ ਰਾਜਾ ਦਸ਼ਰਥ ਹੈਰਾਨ ਹੋ ਗਿਆ ॥੧੬॥
pun rIJ dey doaU qIA brM ]ਫਿਰ ਰਾਜੇ ਨੇ ਪ੍ਰਸੰਨ ਹੋ ਕੇ ਇਸਤਰੀ ਨੂੰ ਦੋ ਵਰ ਦੇ ਦਿੱਤੇ
icq mo su ibcwr kCU n krM ]ਅਤੇ ਚਿੱਤ ਵਿੱਚ ਇਨ੍ਹਾ ਦੇ ਨਤੀਜੇ ਦਾ ਕੁਝ ਵੀ ਵਿਚਾਰ ਨਾ ਕੀਤਾ।
khI nwtk m`D cirqR kQw ](ਇਹ) ਕਥਾ (ਹਨੂਮਾਨ) ਨਾਟਕ ਅਤੇ (ਰਮਾਇਣ ਆਦਿਕ) ਰਾਮ-ਚਰਿਤ੍ਰਾ ਵਿੱਚ (ਵਿਸਥਾਰ ਨਾਲ) ਕਹੀ ਗਈ ਹੈ
jX dIn surys nrys jQw ]17]ਜਿਸ ਤਰ੍ਹਾ ਦਸ਼ਰਥ ਰਾਜੇ ਨੇ ਇੰਦਰ ਨੂੰ (ਦੈਂਤਾ ਤੋਂ) ਜਿੱਤ ਕੇ ਦਿੱਤੀ ਸੀ ॥੧੭॥
Air jIiq Anyk Anyk ibDM ]ਦਸ਼ਰਥ ਨੇ ਅਨੇਕ ਤਰ੍ਹਾ ਨਾਲ ਅਨੇਕਾ ਵੈਰੀ ਜਿੱਤ ਲਏ
sB kwj nrysÍr kIn isDM ]ਅਤੇ ਰਾਜ ਦੇ ਸਾਰੇ ਕੰਮ ਸਿੱਧ ਕਰ ਲਏ।
idn rYx ibhwrq m`iD bxM ](ਦਸ਼ਰਥ ਮਹਾਰਾਜਾ) ਦਿਨ ਰਾਤ ਜੰਗਲ ਵਿੱਚ ਸ਼ਿਕਾਰ ਲਈ ਵਿਚਰਦਾ ਰਹਿੰਦਾ।
jl lYn idjwie qhw sRvxM ]18](ਇਕ ਦਿਨ) ਉਥੇ ਸ੍ਰਵਣ ਨਾਮ ਦਾ ਬ੍ਰਾਹਮਣ ਜਲ ਲੈਣ ਲਈ ਆਇਆ ॥੧੮॥
ipq mwq qjy doaU AMD BUXM ](ਸ੍ਰਵਣ ਨੇ ਆਪਣੇ) ਦੋਹਾ ਅੰਨ੍ਹੇ ਮਾਤਾ ਪਿਤਾ ਨੂੰ ਧਰਤੀ ਉੱਤੇ ਛੱਡਿਆ
gih pwqR cilXo jlu lYn suXM ]ਅਤੇ ਆਪ ਬਰਤਨ ਫੜ ਕੇ ਜਲ ਲੈਣ ਲਈ ਚਲ ਪਿਆ।
muin no idq kwl isDwr qhw ](ਸ੍ਰਵਣ) ਮੁਨੀ ਕਾਲ ਦਾ ਪ੍ਰੇਰਿਆ ਉਥੇ ਚਲਾ ਗਿਆ,
inRp bYT pqaUvn bwD jhw ]19]ਜਿੱਥੇ ਦਸ਼ਰਥ ਰਾਜਾ ਮਚਾਨ ਬੰਨ੍ਹੀ ਬੈਠਾ ਸੀ ॥੧੯॥
BBkMq GtM Aiq nwid huAM ](ਪਾਣੀ ਭਰਨ ਨਾਲ) ਘੜੇ ਤੋਂ ਭਕ-ਭਕ ਦਾ ਨਾਦ ਹੋਇਆ
Duin kwn prI Aj rwj suAM ]ਤਾ ਅਜ ਰਾਜੇ ਦੇ ਪੁੱਤਰ (ਦਸ਼ਰਥ) ਦੇ ਕੰਨ ਵਿੱਚ (ਉਹ) ਆਵਾਜ਼ ਪਈ।
gih pwx su bwxih qwn DnM ](ਉਸ ਵੇਲੇ) ਹੱਥ ਵਿੱਚ ਤੀਰ ਫੜ ਕੇ, ਧਨੁਸ਼ ਵਿੱਚ ਖਿੱਚਿਆ
imRg jwx idjM sr su`D hnM ]20]ਅਤੇ ਹਿਰਨ ਸਮਝ ਕੇ ਬ੍ਰਾਹਮਣ ਨੂੰ ਮਾਰ ਦਿੱਤਾ ॥੨੦॥
igr gXo su lgy sr su`D munM ]ਤੀਰ ਲਗਦਿਆਂ ਹੀ ਮੁਨੀ ਡਿੱਗ ਪਿਆ।
insrI muK qy hhkwr DunM ](ਉਸ ਦੇ) ਮੂੰਹੋਂ ਹਾਹਾਕਾਰ ਦੀ ਆਵਾਜ਼ ਨਿਕਲੀ।
imRgnwq khw inRp jwie lhY ]ਹਿਰਨ ਕਿੱਥੇ ਮਰਿਆ ਹੈ। (ਇਹ ਜਾਨਣ ਲਈ) ਰਾਜਾ (ਤਲਾਉ ਦੇ ਦੂਜੇ ਕੰਢੇ) ਗਿਆ
idj dyK doaU kr dwq ghY ]21]ਅਤੇ ਬ੍ਰਾਹਮਣ ਨੂੰ ਵੇਖ ਕੇ (ਰਾਜੇ ਨੇ) ਦੋਵੇਾਂ ਹੱਥ ਦੰਦਾ ਨਾਲ ਦਬਾ ਲਏ। (ਭਾਵ ਰਾਜਾ ਦੁੱਖ ਨਾਲ ਉਦਾਸ ਹੋ ਗਿਆ ॥੨੧॥
srvx bwic ]ਸ੍ਰਵਣ ਨੇ ਕਿਹਾ:
kCu pRwn rhy iqh m`D qnM ]ਸ੍ਰਵਣ ਦੇ ਸਰੀਰ ਵਿੱਚ (ਅਜੇ) ਕੁਝ ਪ੍ਰਾਣ ਰਹਿੰਦੇ ਸਨ।
inkrMq khw jIA ib`pR inRpM ]ਬ੍ਰਾਹਮਣ (ਦੀ ਦੇਹ ਵਿੱਚੋਂ ਨਿਕਲਦਿਆਂ ਪ੍ਰਾਣਾ) ਨੇ ਰਾਜੇ ਨੂੰ ਕਿਹਾ-
mur qwq ru mwq inRc`C pry ]ਮੇਰੇ ਅੰਨ੍ਹੇ (ਨ੍ਰਿਚਛ) ਮਾਤਾ ਪਿਤਾ (ਫਲਾਣੀ ਥਾ ਉੱਤੇ) ਪਏ ਹਨ,
iqh pwn ipAwie inRpwD mry ]22]ਹੇ ਨੀਚ ਰਾਜੇ! ਉਨ੍ਹਾ ਨੂੰ ਪਾਣੀ ਪਿਲਾ ਦੇ ॥੨੨॥
pwDVI CMd ]ਪਾਧੜੀ ਛੰਦ
ibn c`C BUp doaU qwq mwq ]ਹੇ ਰਾਜਨ! (ਮੇਰੇ) ਦੋਵੇਾਂ ਮਾਤਾ-ਪਿਤਾ ਅੱਖਾ ਤੋਂ ਅੰਨ੍ਹੇ ਹਨ। ਤੈਨੂੰ ਇਹੀ ਗੱਲ ਕਹਿੰਦਾ ਹਾ,
iqn dyh pwn quh khON bwq ](ਤੂੰ) ਉਨ੍ਹਾ ਨੂੰ ਜਾ ਕੇ ਪਾਣੀ ਪਿਲਾ ਦੇ।
mm kQw n iqn khIXo pRbIn ]ਹੇ ਸੁਜਾਨ! ਮੇਰੀ ਕਥਾ ਉਨ੍ਹਾ ਨੂੰ ਨਾ ਕਹੀਂ,
suin mrXo puqR qyaU hoih CIn ]23](ਕਿਉਾਂਕਿ) ਉਹ ਪੁੱਤਰ ਦਾ ਮਰਨਾ ਸੁਣਦਿਆਂ ਨਿਰਬਲ ਹੋ ਕੇ ਮਰ ਜਾਣਗੇ ॥੨੩॥
ieh Bwq jbY idj khY bYn ]ਜਦੋਂ ਬ੍ਰਾਹਮਣ ਨੇ ਇਸ ਤਰ੍ਹਾ ਦੇ ਬਚਨ ਕਹੇ,
jl sunq BUp cuAY cly nYn ](ਤਾ) ਸੁਣਦਿਆਂ ਹੀ ਰਾਜੇ ਦੀਆਂ ਅੱਖਾ ਵਿਚੋਂ ਜਲ ਚੋਣ ਲੱਗਿਆ।
iDRg moh ijn su kIno kukrm ](ਦਸ਼ਰਥ ਨੇ ਕਿਹਾ-) ਮੈਨੂੰ ਧ੍ਰਿਕਾਰ ਹੈ ਜਿਸ ਨੇ ਅਜਿਹਾ ਮਾੜਾ ਕਰਮ ਕੀਤਾ ਹੈ,
hiq BXo rwj Aru gXo Drm ]24]ਜਿਸ ਕਰਕੇ ਰਾਜ ਨਸ਼ਟ ਹੋ ਗਿਆ ਹੈ ਅਤੇ ਧਰਮ ਭ੍ਰਿਸ਼ਟ ਹੋ ਗਿਆ ਹੈ ॥੨੪॥
jb lXo BUp iqh sr inkwr ]ਜਦੋਂ ਰਾਜੇ ਨੇ (ਉਸ ਦੀ ਦੇਹ ਵਿੱਚੋਂ ਤੀਰ ਕੱਢ ਲਿਆ
qb qjy pRwx mun br audwr ]ਤਦੇ ਮਹਾਨ ਮੁਨੀ ਨੇ ਪ੍ਰਾਣ ਤਿਆਗ ਦਿੱਤੇ।
pun BXo rwv mn mY audws ]ਫਿਰ ਰਾਜਾ ਮਨ ਵਿੱਚ ਉਦਾਸ ਹੋ ਗਿਆ
igRh plt jwn kI qjI Aws ]25]ਅਤੇ ਘਰ ਨੂੰ ਪਰਤਣ ਦੀ ਆਸ ਹੀ ਛੱਡ ਦਿੱਤੀ ॥੨੫॥
jIA TtI ik Dwro jog Bys ]ਮਨ ਵਿੱਚ ਧਾਰ ਲਿਆ ਕਿ ਯੋਗ ਭੇਸ ਨੂੰ ਧਾਰ ਲਵਾ
khUM bsO jwie bin iqAwig dys ]ਅਤੇ ਦੇਸ਼ ਨੂੰ ਤਿਆਗ ਕੇ ਕਿਤੇ ਜੰਗਲਾ ਵਿੱਚ ਜਾ ਵਸਾ।
ikh kwj mor Xh rwj swj ]ਮੇਰਾ ਇਹ ਰਾਜ ਸਾਜ ਕਿਸ ਕੰਮ ਹੈ,
idj mwir kIXo ijn As kukwj ]26]ਜਿਸ ਨੇ ਬ੍ਰਾਹਮਣ ਨੂੰ ਮਾਰ ਕੇ, ਇਸ ਤਰ੍ਹਾ ਦਾ ਕੁਕਰਮ ਕੀਤਾ ਹੈ ॥੨੬॥
ieh Bwq khI puin inRp pRbIn ]ਸੁਜਾਨ ਰਾਜੇ ਨੇ ਫਿਰ ਇਸ ਤਰ੍ਹਾ ਦੀ (ਗੱਲ) ਕਹੀ
sB jgiq kwl krmY ADIn ]ਕਿ ਸਾਰੇ ਜਗਤ ਦੀ ਕ੍ਰਿਆ ਕਾਲ ਦੇ ਅਧੀਨ ਹੈ।
Ab kro kCU AYso aupwie ]ਹੁਣ ਕੁਝ ਅਜਿਹਾ ਉਪਾ ਕਰਾ,
jw qy su bcY iqh qwq mwie ]27]ਜਿਸ ਨਾਲ ਉਸ ਦੇ ਮਾਤਾ-ਪਿਤਾ ਬਚ ਜਾਣ ॥੨੭॥
Bir lXo kuMB isr pY auTwie ]ਰਾਜੇ ਨੇ ਘੜੇ ਨੂੰ (ਪਾਣੀ ਨਾਲ) ਭਰ ਕੇ ਸਿਰ ਉੱਤੇ ਚੁੱਕ ਲਿਆ
q`h gXo jhw idj qwq mwie ]ਅਤੇ ਉਥੇ ਗਿਆ, ਜਿਥੇ ਬ੍ਰਾਹਮਣ ਦੇ ਮਾਤਾ-ਪਿਤਾ ਪਏ ਸਨ।
jb gXo inkt iqn ky su Dwr ]ਜਦ ਸਾਵਧਾਨੀ ਨਾਲ ਉਨ੍ਹਾ ਦੇ ਨੇੜੇ ਗਿਆ,
qb lKI duhUM iqh pwv cwr ]28]ਤਦ ਉਹਨਾ ਦੋਹਾ ਨੇ ਉਸ ਦੇ ਪੈਰਾ ਦੀ ਆਹਟ ਸੁਣ ਲਈ ॥੨੮॥
idj bwc rwjw soN ]ਬ੍ਰਾਹਮਣ ਨੇ ਰਾਜੇ ਪ੍ਰਤਿ ਕਿਹਾ-
pwDVI CMd ]ਪਾਧੜੀ ਛੰਦ
k`h kho puqR lwgI Avwr ]ਹੇ ਪੁੱਤਰ! ਦਸ, ਦੇਰੀ ਕਿਉਾਂ ਲੱਗੀ ਹੈ?
suin rihE mon BUpq audwr ](ਇਹ) ਸੁਣ ਕੇ ਭਲਾ ਰਾਜਾ ਚੁੱਪ ਕਰ ਰਿਹਾ।
iPir khXo kwih bolq n pUq ](ਬ੍ਰਾਹਮਣ ਨੇ) ਮੁੜ ਕਿਹਾ-ਪੁੱਤਰ! ਬੋਲਦਾ ਕਿਉਾਂ ਨਹੀਂ।
cup rhy rwj lih kY ksUq ]29]ਕਸੂਤੀ ਸਥਿਤੀ ਸਮਝ ਕੇ ਰਾਜਾ ਚੁੱਪ ਕਰ ਰਿਹਾ ॥੨੯॥
inRp dIE pwn iqh pwn jwie ]ਰਾਜੇ ਨੇ ਉਸ ਦੇ ਹੱਥ ਵਿੱਚ ਜਾ ਕੇ ਪਾਣੀ ਫੜਾ ਦਿੱਤਾ।
cik rhy AMD iqh kr Cuhwie ]ਅੰਨ੍ਹਾ (ਬ੍ਰਾਹਮਣ) ਉਸ ਦੇ ਹੱਥਾ ਨੂੰ ਛੋਹ ਕੇ ਹੈਰਾਨ ਹੋ ਰਿਹਾ।
kr kop kihXo qU Awih koie ](ਫਿਰ) ਕ੍ਰੋਧ ਕਰਕੇ ਕਿਹਾ-(ਸੱਚ ਦੱਸ) ਤੂੰ ਕੌਣ ਹੈਂ?
iem sunq sbd inRp dXo roie ]30]ਇਸ ਤਰ੍ਹਾ ਦਾ ਬੋਲ ਸੁਣਦਿਆਂ ਹੀ ਰਾਜਾ ਰੋ ਪਿਆ ॥੩੦॥
rwjw bwc idj soN ]ਰਾਜੇ ਨੇ ਬ੍ਰਾਹਮਣ ਪ੍ਰਤਿ ਕਿਹਾ-
pwDVI CMd ]ਪਾਧੜੀ ਛੰਦ
h`au puqR Gwq qv bRhmxys ]ਹੇ ਸ੍ਰੇਸ਼ਠ ਬ੍ਰਾਹਮਣ! ਮੈਂ ਤੇਰੇ ਪੁੱਤਰ ਦਾ ਘਾਤਕ ਹਾ,
ijh hinXo sRvx qv suq sudys ]ਜਿਸ ਨੇ ਤੇਰੇ ਸ੍ਰਵਣ ਪੁੱਤਰ ਨੂੰ ਆਪਣੇ ਦੇਸ਼ ਵਿੱਚ ਮਾਰਿਆ ਹੈ।
mY prXo srx dsrQ rwie ]ਮੈਂ ਦਸ਼ਰਥ ਰਾਜਾ (ਤੇਰੀ) ਚਰਨੀਂ ਪਿਆ ਹਾ,
cwho su kro moih ib`p Awie ]31]ਹੇ ਬ੍ਰਾਹਮਣ! ਜੋ (ਕਰਨਾ) ਚਾਹੋ, ਉਹੀ ਮੇਰੇ ਨਾਲ (ਵਰਤਾਉ) ਕਰੋ ॥੩੧॥
rwKY qu rwKu mwrY qu mwru ]ਰਖਣਾ ਚਾਹੋ ਤਾ ਰੱਖੋ, ਮਾਰਨਾ ਚਾਹੋ ਤਾ ਮਾਰੋ,
mY pro srx qumrY duAwir ]ਮੈਂ ਤੁਹਾਡੇ ਦਰ 'ਤੇ ਸ਼ਰਨੀ ਪਿਆ ਹਾ।
qb khI ikno dsrQ rwie ]ਤਦ ਉਨ੍ਹਾ ਦੋਹਾ ਨੇ ਦਸ਼ਰਥ ਰਾਜੇ ਨੂੰ ਕਿਹਾ-
bhu kwst Agn dÍY dyie mMgwie ]32]ਬਹੁਤ ਸਾਰੀਆਂ ਲੱਕੜਾ ਅਤੇ ਅੱਗ ਇਹ ਦੋਵੇਾਂ (ਚੀਜ਼ਾ) ਮੰਗਵਾ ਦੇ ॥੩੨॥
qb lIXo AiDk kwst mMgwie ]ਤਦ ਬਹੁਤ ਸਾਰੀਆਂ ਲੱਕੜਾ ਮੰਗਵਾ ਲਈਆਂ,
cV bYTy qhw slRhRh kau bnwie ]ਉਨ੍ਹਾ ਦੀ ਚਿੱਖਾ (ਸਲ੍ਹ) ਬਣਾ ਕੇ (ਦੋਵੇਾਂ ਉਸ ਉੱਤੇ) ਚੜ੍ਹ ਬੈਠੇ।
chUM Er deI juAwlw jgwie ]ਦੋਹਾ ਪਾਸਿਆਂ ਤੋਂ ਅੱਗ ਮਚਾ ਦਿੱਤੀ,
idj jwn geI pwvk isrwie ]33]ਪਰ ਬ੍ਰਾਹਮਣ ਜਾਣ ਕੇ ਅੱਗ ਠੰਡੀ ਹੋ ਗਈ ॥੩੩॥
qb jog Agin qn qy aupRwj ]ਤਦ ਉਨ੍ਹਾ ਨੇ ਆਪਣੇ ਸਰੀਰ ਤੋਂ ਯੋਗ ਅਗਨੀ ਪੈਦਾ ਕੀਤੀ
duhUM mrn jrn ko sijXo swj ]ਅਤੇ ਦੋਹਾ ਨੇ ਸੜ ਕੇ ਮਰਨ ਦਾ ਸਾਜ ਬਣਾ ਲਿਆ।
qy Bsm Bey iqh bIc Awp ]ਉਸ ਵਿੱਚ (ਉਹ) ਆਪ ਭਸਮ ਹੋ ਗਏ
iqh kop duhUM inRp dIXo sRwp ]34]ਅਤੇ ਉਨ੍ਹਾ ਦੋਹਾ ਨੇ ਕ੍ਰੋਧ ਕਰਕੇ ਰਾਜੇ ਨੂੰ ਸਰਾਪ ਦਿੱਤਾ ॥੩੪॥
idj bwc rwjw soN ]ਬ੍ਰਾਹਮਣ ਰਾਜੇ ਪ੍ਰਤਿ ਬੋਲਿਆ-
pwDVI CMd ]ਪਾਧੜੀ ਛੰਦ
ijm qjy pRwx hm suiq ibCoih ]ਜਿਸ ਤਰ੍ਹਾ ਅਸੀਂ (ਦੋਹਾ ਨੇ) ਪੁੱਤਰ ਦੇ ਵਿਛੋੜੇ ਵਿੱਚ ਪ੍ਰਾਣ ਤਿਆਗੇ ਹਨ,
iqm lgo sRwp sun BUp qoih ]ਹੇ ਰਾਜਨ! ਸੁਣੋ, ਤੁਹਾਨੂੰ ਸਾਡਾ ਇਹੀ ਸਰਾਪ ਲੱਗੇ।
iem BwK jrXo idj sihq nwir ]ਇਸ ਤਰ੍ਹਾ ਕਹਿ ਕੇ ਬ੍ਰਾਹਮਣ ਇਸਤਰੀ ਸਮੇਤ ਸੜ ਗਿਆ
qj dyh kIXo surpur ibhwr ]35]ਅਤੇ ਦੇਹ ਨੂੰ ਤਿਆਗ ਕੇ ਸੁਵਰਗ ਵਲ ਚਲਾ ਗਿਆ ॥੩੫॥
rwjw bwc ](ਤਦ ਰਾਜੇ ਨੇ ਕਿਹਾ)-
pwDVI CMd ]ਪਾਧੜੀ ਛੰਦ
qb chI BUp hauW jroN Awj ]ਰਾਜੇ ਨੇ ਚਾਹਿਆ ਕਿ ਮੈਂ ਵੀ ਅੱਜ (ਹੀ) ਸੜ ਜਾਵਾ?
kY AiqiQ hoaUW qj rwj swj ]ਜਾ ਰਾਜ ਸਾਜ ਛੱਡ ਕੇ ਜੋਗੀ (ਅਤਿਥਿ) ਹੋ ਜਾਵਾ?
kY gRih jY kY krhoN aucwr ]ਜਾ ਘਰ ਜਾ ਕੇ ਇਹ ਕਹਿ ਦੇਵਾ ਕਿ
mY idj AwXo inj kr sMGwr ]36]ਮੈਂ ਆਪਣੇ ਹੱਥਾ ਨਾਲ ਬ੍ਰਾਹਮਣ ਨੂੰ ਮਾਰ ਕੇ ਆਇਆ ਹਾ ॥੩੬॥
dyv bwnI bwc ]ਆਕਾਸ਼ ਬਾਣੀ ਹੋਈ
pwDVI CMd ]ਪਾਧੜੀ ਛੰਦ
qb BeI dyv bwnI bnwie ]ਤਦੋਂ ਭਲੀ ਪ੍ਰਕਾਰ ਦੇਵ-ਬਾਣੀ ਹੋਈ-
ijn kro du`K dsrQ rwie ]ਹੇ ਦਸ਼ਰਥ ਰਾਜੇ ਤੂੰ ਕੋਈ ਦੁੱਖ ਨਾ ਮਨਾ।
qv Dwm hoihgy puqR ibsn ]ਤੇਰੇ ਘਰ ਵਿੱਚ ਵਿਸ਼ਣੂ (ਭਗਵਾਨ) ਪੁੱਤਰ (ਰੂਪ ਵਿੱਚ ਪੈਦਾ) ਹੋਣਗੇ
sB kwj Awj isD Bey ijsn ]37]ਅਤੇ ਸਾਰੇ ਦੇਵਤਿਆਂ (ਜਿਸਨ) ਦੇ ਰਾਜ ਸਿੱਧ ਹੋਣਗੇ ॥੩੭॥
hÍY hY su nwm rwmwvqwr ]ਰਾਮ ਨਾਮ ਵਾਲਾ ਅਵਤਾਰ ਹੋਵੇਗਾ
kr hY su skl jg ko auDwr ]ਜੋ ਸਾਰੇ ਜਗਤ ਦਾ ਉਧਾਰ ਕਰੇਗਾ।
kr hY su qnk mY dust nws ]ਉਹ ਇਕ ਛਿਣ ਵਿੱਚ ਦੁਸ਼ਟਾ ਦਾ ਨਾਸ ਕਰੇਗਾ।
ieh Bwq kIrq kr hY pRkws ]38]ਇਸ ਤਰ੍ਹਾ ਨਾਲ ਜਗਤ ਵਿੱਚ ਆਪਣੇ ਯਸ਼ਦਾ ਪ੍ਰਕਾਸ਼ ਕਰੇਗਾ ॥੩੮॥
nrwj CMd ]ਨਰਾਜ ਛੰਦ
nicMq BUp icMq Dwm rwm rwie Awie hYN ]ਹੇ ਰਾਜਨ! ਚਿੱਤ ਤੋਂ ਨਿਸ਼ਚਿੰਤ ਹੋ ਜਾ, ਤੇਰੇ ਘਰ ਰਾਮ ਰਾਜਾ ਆਵੇਗਾ
durMq dust jIq kY su jYq p`qR pwie hYN ]ਜੋ ਤਕੜੇ ਦੁਸ਼ਟਾ ਨੂੰ ਜਿੱਤ ਕੇ ਵਿਜੈਈ ਹੋਣ ਦਾ ਪ੍ਰਮਾਣ ਪੱਤਰ ਪਾਵੇਗਾ।
AKrb grb jy Bry su srb grb Gwl hYN ]ਜੋ ਅਥਾਹ ਹੰਕਾਰ ਦੇ ਭਰੇ ਹੋਏ ਹਨ, ਉਨ੍ਹਾ ਦਾ ਸਾਰਾ ਹੰਕਾਰ ਨਾਸ਼ ਕਰੇਗਾ।
iPrwie C`qR sIs pY CqIs Cox pwl hYN ]39](ਉਹ) ਆਪਣੇ ਸਿਰ ਉੱਤੇ ਛੱਤਰ ਫਿਰਾਏਗਾ ਅਤੇ ਰਾਜਾ (ਬਣ ਕੇ) ਧਰਤੀ ਦਾ ਪਾਲਣ-ਪੋਸ਼ਣ ਕਰੇਗਾ ॥੩੯॥
AKMf KMf KMf kY AfMf fMf dMf hYN ]ਨਾ ਖੰਡੇ ਜਾਣ ਵਾਲਿਆਂ ਦੇ ਟੋਟੇ-ਟੋਟੇ ਕਰੇਗਾ, ਨਾ ਛੰਡੇ ਜਾਣ ਵਾਲਿਆਂ ਨੂੰ ਛੰਡ ਦੇਵੇਗਾ,
AjIq jIq jIq kY ibsyK rwj mMf hYN ]ਨਾ ਜਿਤੇ ਜਾ ਸਕਣ ਵਾਲਿਆਂ ਨੂੰ ਜਿੱਤ-ਜਿੱਤ ਕੇ ਵੱਡਾ ਭਾਰਾ ਰਾਜ ਸਥਾਪਿਤ ਕਰੇਗਾ,
klMk dUr kY sBY insMk lMk Gwie hYN ]ਸਾਰੇ ਕਲੰਕ ਦੂਰ ਕਰੇਗਾ ਅਤੇ ਨਿਸੰਗ ਹੋ ਕੇ ਲੰਕਾ ਨੂੰ ਮਾਰੇਗਾ,
su jIq bwh bIs grb eIs ko imtwie hYN ]40]ਵੀਹ ਬਾਹਵਾ ਵਾਲੇ ਰਾਵਣ ਨੂੰ ਜਿੱਤ ਕੇ ਸ਼ਿਵ ਦਾ ਹੰਕਾਰ ਮਿਟਾਵੇਗਾ ॥੪੦॥
isDwr BUp Dwm ko ieqo n sok ko Dro ]ਹੇ ਰਾਜਨ! ਘਰ ਜਾਓ, ਰਤਾ ਜਿੰਨਾ ਵੀ ਸੋਗ ਨਾ ਮੰਨੋ
bulwie ib`p Cox ky ArMB j`g ko kro ]ਅਤੇ ਧਰਤੀ ਦੇ ਬ੍ਰਾਹਮਣਾ ਨੂੰ ਬੁਲਾ ਕੇ ਯੱਗ ਆਰੰਭ ਕਰੋ।
suxMq bYx rwv rwjDwnIAY isDwrIAM ]ਰਾਜਾ ਦਸ਼ਰਥ ਇਨ੍ਹਾ ਬੋਲਾ ਨੂੰ ਸੁਣ ਕੇ ਰਾਜਧਾਨੀ ਨੂੰ ਚਲਾ ਗਿਆ
bulwie kY bisst rwjsUie ko suDwrIAM ]41]ਅਤੇ ਵਿਸ਼ਿਸ਼ਟ ਨੂੰ ਬੁਲਾ ਕੇ ਰਾਜਸੂਯ ਯੱਗ ਕਰਨ ਲੱਗਾ ॥੪੧॥
Anyk dys dys ky nrys bol kY ley ]ਰਾਜੇ ਦਸ਼ਰਥ ਨੇ ਦੇਸ਼ਾ-ਦੇਸ਼ਾ ਦੇ ਸੈਨਾਪਤੀ (ਅਨੇਸ) ਬੁਲਾ ਲਏ
idjys bys bys ky iCqys Dwm Aw gey ]ਅਤੇ ਤਰ੍ਹਾ-ਤਰ੍ਹਾ ਦੇ ਬ੍ਰਾਹਮਣੇ ਰਾਜੇ ਦਸ਼ਰਥ (ਛਿਤੇਸ) ਦੇ ਘਰ ਆ ਗਏ।
Anyk Bwq mwn kY idvwn bol kY ley ]ਅਨੇਕ ਤਰ੍ਹਾ ਦਾ ਮਾਣ ਦੇ ਕੇ ਵਜ਼ੀਰਾ (ਦੀਵਾਨ) ਨੂੰ ਬੁਲਾ ਲਿਆ।
su j`g rwjsUie ko ArMB qw idnw Bey ]42]ਉਸੇ ਦਿਨ ਤੋਂ ਰਾਜਸੂਯ ਯੱਗ ਦਾ ਆਰੰਭ ਹੋ ਗਿਆ ॥੪੨॥
su pwid ArG AwsnM Anyk DUp dIp kY ]ਚਰਨ ਧੋਣ ਲਈ ਪਾਣੀ, ਆਸਣ, ਧੂਪ, ਦੀਪ ਦੇ ਕੇ
pKwir pwie bRhmxM pRd`Cxw ibsyK dY ](ਰਾਜੇ ਨੇ) ਬ੍ਰਾਹਮਣਾ ਦੇ ਚਰਨ ਧੋ ਕੇ ਬਹੁਤ ਪ੍ਰਕਰਮਾ ਕੀਤੀਆਂ।
kror kor d`Cnw idjyk eyk kau deI ]ਕਰੋੜ-ਕਰੋੜ ਰੁਪਿਆ ਦੀ ਦੱਛਣਾ ਇਕ-ਇਕ (ਬ੍ਰਾਹਮਣ) ਨੂੰ ਦਿੱਤੀ।
su j`g rwjsUie kI ArMB qw idnw BeI ]43]ਉਸ ਦਿਨ ਤੋਂ ਰਾਜਸੂਯ ਯੱਗ ਆਰੰਭ ਹੋ ਗਿਆ ॥੪੩॥
ntys dys dys ky Anyk gIq gwvhI ]ਦੇਸ਼ਾ-ਦੇਸ਼ਾ ਦੇ ਨਟ-ਰਾਜ (ਆਏ ਜੋ) ਅਨੇਕ ਗੀਤ ਗਾਉਾਂਦੇ ਸਨ।
AnMq dwn mwn lY ibsyK soB pwvhI ](ਰਾਜੇ ਦਸ਼ਰਥ ਤੋਂ) ਬੇਅੰਤ ਦਾਨ ਅਤੇ ਮਾਣ ਲੈ ਕੇ ਵੱਡੀ ਸ਼ੋਭਾ ਪਾ ਰਹੇ ਸਨ।
pRsMin log jy Bey su jwq kaun qy khy ]ਜਿੰਨੇ ਲੋਕ ਪ੍ਰਸੰਨ ਹੋਏ ਸਨ, ਉਨ੍ਹਾ (ਦਾ ਬ੍ਰਿਤਾਤ) ਕਿਸ ਪਾਸੋਂ ਕਿਹਾ ਜਾ ਸਕਦਾ ਹੈ?
ibmwn Awsmwn ky pCwn mon huAY rhy ]44]ਆਕਾਸ਼ ਦੇ (ਦੇਵਤਿਆਂ ਦੇ) ਵਿਮਾਨ (ਖ਼ੁਸ਼ੀ ਨੂੰ) ਪਛਾਣ ਕੇ ਚੁੱਪ ਹੋ ਗਏ ਸਨ ॥੪੪॥
huqI ijqI Ap`Crw clI suvrg Cor kY ](ਇੰਦਰ ਦੇ ਦਰਬਾਰ) ਦੀਆਂ ਜਿੰਨੀਆਂ ਅਪੱਸਰਾਵਾ ਹੁੰਦੀਆਂ ਹਨ, ਉਹ ਸਭ ਸੁਵਰਗ ਨੂੰ ਛੱਡ ਕੇ ਚਲੀਆਂ ਆਈਆਂ।
ibsyK hwie Bwie kY ncMq AMg mor kY ]ਖ਼ਾਸ ਤਰ੍ਹਾ ਦੇ ਹਾਵ-ਭਾਵ ਕਰਕੇ ਅਤੇ ਅੰਗ ਮੋੜ-ਮੋੜ ਕੇ ਨਚਦੀਆਂ ਸਨ।
ibAMq BUp rIJhI AnMq dwn pwvhIN ]ਅਨੇਕਾ ਰਾਜੇ (ਉਨ੍ਹਾ ਦਾ ਨਾਚ ਵੇਖ ਕੇ) ਖ਼ੁਸ਼ ਹੁੰਦੇ ਸਨ ਅਤੇ (ਉਹ ਉਨ੍ਹਾ ਤੋਂ) ਬੇਅੰਤ ਦਾਨ (ਇਨਾਮ) ਪਾਦੀਆਂ ਸਨ।
ibloik A`Crwn ko Ap`Crw ljwvhIN ]45]ਨੱਚਣ ਵਾਲੀਆਂ ਨੂੰ ਵੇਖ ਕੇ (ਸੁਵਰਗ ਦੀਆਂ) ਅਪੱਸਰਾਵਾ ਲਜਾਉਾਂਦੀਆਂ ਸਨ ॥੪੫॥
AnMq dwn mwn dY bulwie sUrmw ley ]ਕਈ ਤਰ੍ਹਾ ਦੇ ਦਾਨ ਅਤੇ ਸਨਮਾਨ ਦੇ ਕੇ ਸੂਰਮਿਆਂ ਨੂੰ ਸੱਦ ਲਿਆ
durMq sYn sMg dY dso idsw pTY dey ]ਅਤੇ ਉਨ੍ਹਾ ਨੂੰ ਤਕੜੀ ਸੈਨਾ ਦੇ ਕੇ ਦਸਾ ਦਿਸ਼ਾਵਾ ਵਿੱਚ ਭੇਜ ਦਿੱਤਾ।
nrys dys dys ky inRpys pwie pwrIAM ](ਉਨ੍ਹਾ ਨੇ) ਦੇਸ਼ਾ-ਦੇਸ਼ਾ ਦੇ ਰਾਜਿਆਂ ਨੂੰ ਜਿੱਤ ਕੇ ਮਹਾਰਾਜਾ ਦਸ਼ਰਥ ਦੇ ਚਰਨੀਂ ਪਾ ਦਿੱਤਾ।
mhys jIq kY sBY su CqRpqR FwrIAM ]46](ਇਸ ਤਰ੍ਹਾ ਨਾਲ) ਸਾਰਿਆਂ ਰਾਜਿਆਂ (ਮਹੇਸ) ਨੂੰ ਜਿੱਤ ਕੇ (ਦਸ਼ਰਥ ਨੇ ਆਪਣੇ ਸਿਰ ਉੱਪਰ) ਛੱਤਰ ਅਤੇ ਚੌਰ ਝੁਲਵਾਇਆ ॥੪੬॥
rUAwml CMd ]ਰੁਆਮਲ ਛੰਦ
jIq jIq inRpM nrysur s`qR im`qR bulwie ](ਦਸ਼ਰਥ) ਮਹਾਰਾਜੇ ਨੇ ਸਾਰੇ ਰਾਜਿਆਂ ਨੂੰ ਜਿੱਤ-ਜਿੱਤ ਕੇ ਸਾਰੇ ਮਿੱਤਰ ਤੇ ਸ਼ਤਰੂ ਬੁਲਾ ਲਏ।
ibpR Awid ibisst qy lY kY sBY irKrwie ]ਵਸ਼ਿਸ਼ਟ ਆਦਿ ਤੋਂ ਲੈ ਕੇ ਸਾਰੇ ਬ੍ਰਾਹਮਣ ਅਤੇ ਰਾਜ-ਰਿਸ਼ੀ ਬੁਲਾ ਲਏ।
kRü`D ju`D kry Gny Avgwih gwih sudys ]ਸੈਨਾ ਨੇ ਕ੍ਰੋਧਵਾਨ ਹੋ ਕੇ ਬੜੇ ਯੁੱਧ ਕੀਤੇ, ਨਾ ਗਾਹੇ ਜਾ ਸਕਣ ਵਾਲੇ ਦੇਸ਼ਾ ਨੂੰ ਵੀ ਗਾਹ ਲਿਆ।
Awn Awn AvDys ky pg lwgIAM Avnys ]47](ਸਾਰੇ) ਰਾਜੇ (ਅਯੁਧਿਆ ਵਿੱਚ) ਆ-ਆ ਕੇ ਦਸ਼ਰਥ ਦੇ ਪੈਰੀਂ ਪਏ ॥੪੭॥
Bwiq Bwiqn dY ley snmwn Awn inRpwl ]ਤਰ੍ਹਾ-ਤਰ੍ਹਾ ਦੇ (ਪਦਾਰਥ ਰਾਜਿਆਂ ਨੂੰ) ਭੇਟਾ ਕੀਤੇ ਅਤੇ ਰਾਜੇ ਦਸ਼ਰਥ ਪਾਸੋਂ ਵੀ ਸਨਮਾਨ ਪ੍ਰਾਪਤ ਕੀਤੇ।
Arb Krbn drb dY gj rwj bwj ibswl ]ਅਰਬਾ-ਖਰਬਾ ਦੀ ਦੌਲਤ ਅਤੇ ਸ੍ਰੇਸ਼ਠ ਹਾਥੀ ਅਤੇ ਘੋੜੇ ਵੀ ਬਹੁਤ ਦਿੱਤੇ ਗਏ।
hIr cIrn ko skY gn jtq jIn jrwie ]ਹੀਰਿਆਂ ਜੜੇ ਬਸਤ੍ਰ ਅਤੇ ਸੋਨੇ ਦੀਆਂ ਜੜਾਊ ਜ਼ੀਨਾ ਨੂੰ ਕੌਣ ਗਿਣ ਸਕਦਾ ਹੈ
Bwau BUKn ko khY ibD qy n jwq bqwie ]48]ਅਤੇ ਗਹਿਣਿਆਂ ਦੀ ਮਹਿਮਾ ਕੌਣ ਕਹਿ ਸਕਦਾ ਹੈ, ਬ੍ਰਹਮਾ ਤੋਂ ਵੀ ਦੱਸੀ ਨਹੀਂ ਜਾ ਸਕਦੀ ॥੪੮॥
psm bsqR ptMbrwidk dIey BUpn BUp ]ਪਸ਼ਮ ਅਤੇ ਰੇਸ਼ਮ ਦੇ ਬਸਤ੍ਰ ਰਾਜਿਆਂ ਨੂੰ ਰਾਜੇ ਦਸ਼ਰਥ ਨੇ ਦਿੱਤੇ।
rUp ArUp srUp soiBq kaun ieMdR krUpu ](ਉਹ ਰਾਜੇ) ਉਪਮਾ ਤੋਂ ਰਹਿਤ ਰੂਪ (ਵਾਲੇ ਸਨ)। (ਉਨ੍ਹਾ ਦੇ) ਸਰੂਪ ਦੀ ਸ਼ੋਭਾ ਸਾਹਮਣੇ ਇੰਦਰ ਵੀ ਕਰੂਪ ਲੱਗਦਾ ਸੀ।
dust pust qRsY sBY QrhrXo suin igrrwie ]ਸਾਰੇ ਵੱਡੇ-ਵੱਡੇ ਵੈਰੀ ਕੰਬ ਗਏ, (ਦਾਨ ਨੂੰ) ਸੁਣ ਕੇ ਸੁਮੇਰ ਪਰਬਤ ਥਿੜਕ ਗਿਆ ਅਤੇ
kwit kwitn dY muJY inRp bwit bwit lutwie ]49](ਸੋਚਣ ਲੱਗਿਆ ਕਿ) ਰਾਜਾ ਦਸ਼ਰਥ ਮੈਨੂੰ ਵੀ ਕੱਟ-ਕੱਟ ਕੇ (ਵੰਡ-ਵੰਡ ਕੇ) ਕਿਧਰੇ ਲੁਟਾ ਨਾ ਦੇਵੇ ॥੪੯॥
byd Duin kir kY sBY idj kIAs j`g ArMB ]ਵੇਦਾ ਦੀ ਧੁਨੀ ਨਾਲ ਸਾਰਿਆਂ ਬ੍ਰਾਹਮਣਾ ਨੇ ਯੱਗ ਦਾ ਆਰੰਭ ਕੀਤਾ।
Bwiq Bwiq bulwie homq ir`q jwn AsMB ]ਤਰ੍ਹਾ-ਤਰ੍ਹਾ ਦੇ ਪ੍ਰੋਹਿਤ (ਰਿਤਜਾਨ) ਬੁਲਾ, ਜੋ ਅਮੋਲਕ ਪਦਾਰਥ ਹੋਮ ਕਰਦੇ ਸਨ।
AiDk muinbr jau kIXo ibD pUrb hom bnwie ]ਬਹੁਤੇ ਮੁਨੀਆਂ ਨੇ ਵਿਧੀ-ਪੂਰਵਕ ਬਣਾ ਕੇ ਜੋ ਬਲੀਆਂ ਹੋਮ ਕੀਤੀਆਂ ਸਨ,
jg kuMfhu qy auTy qb jg purK Akulwie ]50](ਉਨ੍ਹਾ ਕਰਕੇ) ਉਦੋਂ ਹੀ ਯੱਗ ਪੁਰਸ਼ ਵਿਆਕੁਲ ਹੋ ਕੇ ਯੱਗ ਕੁੰਡ ਵਿਚੋਂ ਉਠ ਖੜੋਤਾ ॥੫੦॥
KIr pwqR kFwie lY kir dIn inRp ky Awn ](ਯੱਗ ਪੁਰਸ਼ ਨੇ) ਆਪਣੇ ਹੱਥ ਵਿੱਚ ਖੀਰ ਦਾ ਬਰਤਨ ਕੱਢ ਕੇ ਰਾਜੇ ਨੂੰ ਆਣ ਦਿੱਤਾ।
BUp pwie pRsMin BXo ijmu dwrdI lY dwn ]ਰਾਜਾ ਦਸ਼ਰਥ (ਉਸ ਨੂੰ ਪ੍ਰਾਪਤ ਕਰਕੇ ਇਸ ਤਰ੍ਹਾ) ਪ੍ਰਸੰਨ ਹੋਇਆ, ਜਿਸ ਤਰ੍ਹਾ ਕੰਗਲਾ ਦਾਨ ਲੈ ਕੇ (ਪ੍ਰੰਸਨ ਹੁੰਦਾ ਹੈ)।
cqR Bwg krXo iqsY inj pwn lY inRprwie ]ਦਸ਼ਰਥ ਨੇ (ਖੀਰ ਨੂੰ) ਆਪਣੇ ਹੱਥ ਵਿੱਚ ਲੈ ਕੇ ਉਸ ਦੇ ਚਾਰ ਹਿੱਸੇ ਕਰ ਦਿੱਤੇ।
eyk eyk dXo duhU qRIA eyk ko duie Bwie ]51]ਇਕ-ਇਕ ਹਿੱਸਾ ਦੋਹਾ ਰਾਣੀਆਂ ਨੂੰ ਦਿੱਤਾ ਅਤੇ ਇਕ (ਰਾਣੀ ਸੁਮਿਤ੍ਰਾ) ਨੂੰ ਦੋ ਹਿੱਸੇ ਦੇ ਦਿੱਤੇ ॥੫੧॥
grBvMq BeI iqRXo iqRX CIr ko kir pwn ](ਉਸ) ਖੀਰ ਨੂੰ ਪੀਣ ਨਾਲ ਤਿੰਨੋ ਇਸਤਰੀਆਂ ਗਰਭਵਤੀ ਹੋ ਗਈਆਂ।
qwih rwKq BI Blo ds doie mws pRmwn ]ਬਾਰ੍ਹਾ ਮਹੀਨੇ ਤੱਕ ਉਨ੍ਹਾ ਨੇ ਉਸ (ਗਰਭ) ਨੂੰ ਧਾਰਨ ਕੀਤੀ ਰੱਖਿਆ।
mws iqRaudsmo cFXo qb sMqn hyq auDwr ]ਤੇਰ੍ਹਵਾ ਮਹੀਨਾ (ਜਦ ਚੜ੍ਹਿਆ ਤਾ ਸੰਤਾ ਦੇ ਉਧਾਰ ਲਈ
rwvxwir pRgt Bey jg Awn rwm Avqwr ]52]ਰਾਵਣ ਦੇ ਵੈਰੀ ਰਾਮ ਅਵਤਾਰ ਜਗਤ ਵਿੱਚ ਆ ਕੇ ਪ੍ਰਗਟ ਹੋਏ ॥੫੨॥
BrQ lCmn sqRüGn puin Bey qIn kumwr ]ਫਿਰ ਭਰਤ, ਲਛਮਣ ਤੇ ਸ਼ਤਰੂਘਣ ਤਿੰਨ ਕੁਮਾਰ (ਹੋਰ) ਹੋਏ।
Bwiq Bwiqn bwjIXM inRp rwj bwjn duAwr ]ਰਾਜੇ ਦੇ ਦੁਆਰ 'ਤੇ ਕਈ ਤਰ੍ਹਾ ਦੇ ਵਾਜੇ ਵੱਜਣ ਲੱਗੇ।
pwie lwg bulwie ib`pn dIn dwn durMiq ]ਬ੍ਰਾਹਮਣਾ ਨੂੰ ਬੁਲਾ ਕੇ (ਉਨ੍ਹਾ ਦੇ) ਪੈਰੀਂ ਲੱਗ ਕੇ ਬਹੁਤ ਦਾਨ ਦਿੱਤੇ।
s`qRü nwsq hoihgy suK pwie hYN sB sMq ]53](ਹੁਣ) ਵੈਰੀ ਨਸ਼ਟ ਹੋਣਗੇ ਅਤੇ ਸਭ ਸੰਤ ਸੁਖ ਪਾਣਗੇ ॥੫੩॥
lwl jwl pRvyst irKbr bwj rwj smwj ]ਲਾਲਾ ਦੇ ਜਾਲਾ ਵਿੱਚ ਸਜੇ ਘੋੜੇ
Bwiq Bwiqn dyq BXo idj pqn ko inRprwj ]ਅਤੇ ਤਰ੍ਹਾ-ਤਰ੍ਹਾ ਦੇ ਪਦਾਰਥ ਰਿਸ਼ੀਆਂ ਅਤੇ ਸ਼ਿਰੋਮਣੀ ਬ੍ਰਾਹਮਣਾ ਨੂੰ ਮਹਾਰਾਜ ਦਸ਼ਰਥ ਨੇ ਦਿੱਤੇ।
dys Aaur ibdys BIqr Taur Taur mhMq ]ਦੇਸ਼ਾ ਅਤੇ ਪਰਦੇਸ਼ਾ ਵਿੱਚ ਥਾ-ਥਾ ਦੇ ਮਹੰਤ ਨੱਚ ਉੱਠੇ ਸਨ।
nwc nwc auTy sBY jnu Awj lwg bsMq ]54](ਉਨ੍ਹਾ ਦੇ ਭਾਣੇ) ਮਾਨੋ ਅੱਜ ਘਰ ਵਿੱਚ ਹੋਲੀ ਮਚ ਗਈ ਹੋਵੇ ॥੫੪॥
ikMkxIn ky jwl BUKiq bwj Aau gjrwj ]ਘੁੰਘਰੀਆਂ ਦੇ ਜਾਲ ਨਾਲ ਸ਼ਿੰਗਾਰੇ ਹੋਏ ਘੋੜਿਆਂ ਅਤੇ ਹਾਥੀਆਂ ਨੂੰ
swj swj dey idjysn Awj kausl rwj ]ਸਜਾ-ਸਜਾ ਕੇ ਰਾਜਾ ਦਸ਼ਰਥ ਅੱਜ ਬ੍ਰਾਹਮਣਾ ਨੂੰ ਦਾਨ ਦੇ ਰਿਹਾ ਸੀ।
rMk rwj Bey Gny qh rMk rwjn jYs ]ਜੋ ਮਹਾ ਕੰਗਾਲ ਸਨ ਉਹ ਕੰਗਲੇ ਲੋਕ ਰਾਜਿਆਂ ਵਰਗੇ ਹੋ ਗਏ ਸਨ।
rwm jnmq BXo auqsv AauD pur mY AYs ]55]ਅਯੁੱਧਿਆ ਵਿੱਚ ਰਾਮ ਦੇ ਜਨਮ ਦਾ ਉਤਸਵ ਇਸ ਤਰ੍ਹਾ ਹੋਇਆ ਸੀ ॥੫੫॥
duMdB Aaur imRdMg qUr qurMg qwn Anyk ]ਧੌਂਸੇ, ਮ੍ਰਿਦੰਗ, ਤੂਰ, ਤਰੰਗ ਤੇ ਬੀਨ ਆਦਿ ਅਨੇਕਾ ਵਾਜੇ ਵੱਜਦੇ ਸਨ,
bIn bIn bjMq CIn pRbIn bIn ibsyK ]ਜਿਨ੍ਹਾ ਦੀ ਵਿਸ਼ੇਸ਼ ਕਰਕੇ ਬਾਰੀਕ ਆਵਾਜ਼ ਤੇ ਉੱਚੀ ਆਵਾਜ਼ ਸੁਣਾਈ ਦਿੰਦੀ ਸੀ।
JwJ bwr qrMg qurhI Byrnwid inXwn ]ਝੰਝ, ਬਾਰ, ਤਰੰਗ, ਤੁਰੀ, ਭੇਰੀ ਅਤੇ ਸੂਤਰੀ ਨਗਾਰੇ ਵੱਜਦੇ ਸਨ।
moih moih igry Drw pr srb bXom ibvwn ]56](ਅਜਿਹੇ) ਰਾਗ ਰੰਗ ਨੂੰ ਸੁਣਕੇ ਸਾਰੇ ਦੇਵਤੇ ਮੋਹਿਤ ਹੋ ਕੇ ਵਿਮਾਨਾ 'ਤੇ ਧਰਤੀ ਤੇ ਡਿੱਗ ਰਹੇ ਸਨ ॥੫੬॥
j`qR q`qR ibdys dysn hoq mMglcwr ]ਜਿੱਥੇ ਕਿੱਥੇ ਦੇਸ਼ਾ ਵਿਦੇਸ਼ਾ ਵਿੱਚ ਮੰਗਲਾਚਾਰ ਹੋ ਰਿਹਾ ਸੀ।
bYiT bYiT krY lgy sb ibpR byd ibcwr ]ਸਭ ਬ੍ਰਾਹਮਣ ਥਾ-ਥਾ ਬੈਠ ਕੇ ਵੇਦ ਦਾ ਵਿਚਾਰ ਕਰਨ ਵਿੱਚ ਰੁੱਝੇ ਹੋਏ ਸਨ।
DUp dIp mhIp gRyh snyh dyq bnwie ]ਰਾਜ ਭਵਨ ਉੱਤੇ ਧੂਪ ਦੀਪ ਵਿੱਚ (ਲੋਕੀਂ) ਪ੍ਰੇਮ ਦਾ ਤੇਲ ਪਾ ਰਹੇ ਸਨ।
PUil PUil iPrY sBY gx dyv dyvn rwie ]57]ਗਣ, ਦੇਵਤੇ ਤੇ ਦੇਵ ਰਾਜ (ਇੰਦਰ) ਫੁਲੇ ਫੁਲੇ ਫਿਰ ਰਹੇ ਸਨ ॥੫੭॥
Awj kwj Bey sbY ieh Bwiq bolq bYn ]ਅੱਜ ਸਾਡੇ ਸਾਰੇ ਕੰਮ ਹੋ ਗਏ ਹਨ-(ਆਪਸ ਵਿੱਚ ਦੇਵਤੇ) ਇਸ ਤਰ੍ਹਾ ਦੇ ਬੋਲ ਬੋਲਦੇ ਸਨ।
BUMm BUr auTI jXq Dun bwj bwjq gYn ]ਧਰਤੀ ਉੱਤੇ ਜੈ-ਜੈ ਕਾਰ ਦੀ ਜ਼ੋਰ ਦੀ ਆਵਾਜ਼ ਹੋ ਰਹੀ ਸੀ। ਆਕਾਸ਼ ਵਿੱਚ ਵਾਜੇ ਵੱਜਦੇ ਸਨ।
AYn AYn Dujw bDI sB bwt bMdnvwr ]ਘਰ-ਘਰ ਉੱਤੇ ਝੰਡੀਆਂ ਬੰਨ੍ਹੀਆਂ ਹੋਈਆਂ ਸਨ ਅਤੇ ਸਾਰੇ ਰਸਤਿਆਂ ਵਿੱਚ ਬੰਧਨਵਾਰ ਸਜੀ ਹੋਈ ਸੀ।
lIp lIp Dry m`lXwgr hwt pwt bjwr ]58]ਬਾਜ਼ਾਰ ਵਿੱਚ ਦੁਕਾਨ ਦੇ ਦਰਵਾਜ਼ੇ ਚੰਦਨ ਨਾਲ ਲਿੰਬ ਪੋਚ ਦਿੱਤੇ ਗਏ ਸਨ ॥੫੮॥
swij swij qurMg kMcn dyq dInn dwn ]ਘੋੜਿਆਂ ਨੂੰ ਸੋਨੇ ਦੇ ਸਾਜ ਨਾਲ ਸਜਾ ਕੇ ਗਰੀਬਾ ਨੂੰ ਦਾਨ ਕੀਤਾ ਜਾ ਰਿਹਾ ਸੀ।
msq hsiq dey Anykn ieMdR durd smwn ]ਅਨੇਕ ਹੀ ਮਸਤ ਹਾਥੀ ਵੀ (ਦਾਨ) ਦਿੱਤੇ ਜਾ ਰਹੇ ਸਨ ਜੋ ਇੰਦਰ ਦੇ ਹਾਥੀ ਦੇ ਸਾਮਾਨ ਸਨ।
ikMkxI ky jwl BUKq dey sXMdn su`D ]ਘੁੰਘਰੀਆਂ ਦੇ ਹਾਰ ਨਾਲ ਸਜੇ ਹੋਏ ਚੰਗੇ ਰਥ ਦਿੱਤੇ ਜਾ ਰਹੇ ਸਨ।
gwienn ky pur mno ieh Bwiq Awvq bu`D ]59]ਇਸ ਤਰ੍ਹਾ ਮਾਲੂਮ ਹੁੰਦਾ ਸੀ ਮਾਨੋ ਇਹ ਗਵਈਇਆਂ ਦਾ ਹੀ ਸ਼ਹਿਰ ਹੋਵੇ ॥੫੯॥
bwj swj dey ieqy ijh pweIAY nhI pwr ]ਘੋੜੇ ਅਤੇ ਸਾਮਾਨ ਇੰਨਾ ਦਿੱਤਾ ਗਿਆ ਜਿਸ ਦਾ ਅੰਤ ਨਹੀਂ ਪਾਇਆ ਜਾ ਸਕਦਾ।
dXos dXos bFY lgXo rnDIr rwmvqwr ]ਰਣ-ਧੀਰ ਰਾਮ ਅਵਤਾਰ ਦਿਨੋ ਦਿਨ ਵਧਣ ਲੱਗੇ।
ssqR swsqRn kI sBY ibD dIn qwih suDwr ]ਸ਼ਸ਼ਤ੍ਰ ਅਤੇ ਸ਼ਾਸਤ੍ਰ ਦੇ ਸਾਰੇ ਤਰੀਕੇ ਉਨ੍ਹਾ ਨੂੰ ਸਮਝਾ ਦਿੱਤੇ ਗਏ।
Ast dXosn mo gey lY srb rwmkumwr ]60]ਅੱਠ ਦਿਨਾ ਵਿੱਚ ਹੀ ਰਾਮ ਕੁਮਾਰ ਨੇ ਸਭ ਕੁਝ ਸਿੱਖ ਲਿਆ ॥੬੦॥
bwn pwn kmwn lY ibhrMq srjU qIr ]ਹੱਥ ਵਿੱਚ ਧਨੁੱਸ਼ ਬਾਣ ਲੈ ਕੇ (ਚਾਰੇ ਭਰਾ) ਸੂਰਜੂ ਨਦੀ ਦੇ ਕੰਢੇ ਫਿਰਦੇ ਸਨ।
pIq pIq ipCor kwrn DIr cwrhuM bIr ]ਸਿਰ ਉੱਤੇ ਪੀਲੇ-ਪੀਲੇ ਪਟਕੇ ਧਾਰਨ ਕਰਨ ਵਾਲੇ ਚਾਰੇ ਭਰਾ ਰਣਧੀਰ ਸਨ।
byK byK inRpwn ky ibhrMq bwlk sMg ]ਰਾਜਿਆਂ ਦੇ ਵੇਸ ਵਾਲੇ ਸਾਰੇ ਭਰਾ ਬਾਲਕਾ ਨਾਲ ਫਿਰਦੇ ਸਨ।
Bwiq Bwqn ky Dry qn cIr rMg qrMg ]61]ਤਰ੍ਹਾ-ਤਰ੍ਹਾ ਦੇ ਰੰਗ ਬਰੰਗੇ ਬਸਤ੍ਰ ਤਨ ਉੱਤੇ ਧਾਰਨ ਕੀਤੇ ਹੋਏ ਸਨ ॥੬੧॥
AYis bwq BeI ieqY auh Er ibsÍwimqR ]ਇਸ ਤਰ੍ਹਾ ਦੀ ਗੱਲ ਇਧਰ ਹੋ ਰਹੀ ਸੀ ਅਤੇ ਦੂਜੇ ਪਾਸੇ (ਜੰਗਲ ਵਿੱਚ) ਵਿਸ਼ਵਾਮਿੱਤਰ ਨੇ
j`g ko su kirXo ArMBn qoKnwrQ ipqR ](ਆਪਣੇ) ਪਿਤਰਾ ਨੂੰ ਪ੍ਰੰਸਨ ਕਰਨ ਵਾਸਤੇ ਯੱਗ ਆਰੰਭ ਕੀਤਾ ਹੋਇਆ ਸੀ।
hom kI lY bwsnw auT Dwq dYq durMq ]ਹੋਮ ਦੀ ਵਾਸਨਾ ਲੈਂਦੇ ਹੀ ਦੈਂਤ ਆ ਕੇ ਆ ਪੈਂਦੇ ਸਨ
lUt Kwq sbY smgrI mwr kUit mhMq ]62]ਅਤੇ ਸਾਰੀ ਸਾਮਗ੍ਰੀ ਲੁੱਟ ਕੇ ਲੈ ਜਾਦੇ ਸਨ ਅਤੇ ਮਹੰਤ ਨੂੰ ਮਾਰ ਕੁੱਟ ਜਾਦੇ ਸਨ ॥੬੨॥
lUt Kwqh ivKX jy iqn pY kCU n bswie ]ਯੱਗ ਦੀ ਸਾਮਗ੍ਰੀ ਨੂੰ ਜਿਹੜੇ ਲੁੱਟ ਖਾਦੇ ਸਨ ਉਨ੍ਹਾ ਉੱਤੇ ਮੁਨੀ ਦਾ ਕੋਈ ਵਸ ਨਹੀਂ ਚੱਲਦਾ ਸੀ।
qwk AauDh AwieXo qb ros kY muin rwie ]ਤਦੋਂ ਸ੍ਰੇਸ਼ਠ ਮੁਨੀ ਕ੍ਰੋਧਵਾਨ ਹੋ ਕੇ ਅਯੁੱਧਿਆ ਵਿੱਚ ਮਦਦ ਦੀ ਆਸ ਨਾਲ ਆਇਆ।
Awie BUpq k`au khw suq dyhu mo kau rwm ](ਵਿਸ਼ਵਾਮਿੱਤਰ ਨੇ) ਰਾਜੇ ਨੂੰ ਆ ਕੇ ਕਿਹਾ- ਮੈਨੂੰ ਆਪਣਾ ਪੁੱਤਰ ਰਾਮ ਦੇ ਦਿਉ,
nwqR qo k`au Bsm kir h`au Awj hI ieh Twm ]63]ਨਹੀਂ ਤਾ ਤੈਨੂੰ ਇਸੇ ਜਗ੍ਹਾ 'ਤੇ (ਸਰਾਪ ਦੇ ਕੇ) ਭਸਮ ਕਰ ਦਿਆਂਗਾ ॥੬੩॥
kop dyiK munIs k`au inRp pUq qw sMg dIn ]ਮੁਨੀਸ਼ਵਰ ਦਾ ਕ੍ਰੋਧ ਵੇਖ ਕੇ ਰਾਜੇ ਦਸ਼ਰਥ ਨੇ ਪੁੱਤਰ ਨੂੰ ਉਸ ਨਾਲ ਤੋਰ ਦਿੱਤਾ।
j`g mMfl k`au clXo lY qwih sMig pRbIn ]ਵੱਡਾ ਚਤੁਰ ਮੁਨੀ ਉਸ ਨੂੰ ਲੈ ਕੇ ਮੰਡਲ ਵਲ ਤੁਰ ਚਲਿਆ। (ਰਸਤੇ ਵਿੱਚ ਜਾ ਕੇ ਮੁਨੀ ਨੇ ਕਿਹਾ-)
eyk mwrg dUr hY iek nIAr hY suin rwm ]ਹੇ ਰਾਮ! ਸੁਣੋ, ਇਕ ਦੂਰ ਦਾ ਰਸਤਾ ਹੈ ਅਤੇ ਇਕ ਨੇੜੇ ਦਾ,
rwh mwrq rwCsI ijh qwrkw gin nwm ]64](ਪਰ ਨੇੜੇ ਦੇ) ਰਾਹ ਵਿੱਚ (ਇਕ) ਰਾਖਸ਼ਣੀ ਮਾਰਦੀ ਹੈ ਜਿਸ ਦਾ ਨਾਮ 'ਤਾੜਕਾ' ਹੈ ॥੬੪॥
jaun mwrg qIr hY iqh rwh cwlhu Awj ](ਰਾਮ ਨੇ ਕਿਹਾ-) ਜਿਹੜਾ ਰਸਤਾ ਨੇੜੇ ('ਤੀਰ') ਦਾ ਹੈ, ਅਜ ਉਸੇ ਰਸਤੇ ਚਲੋ।
ic`q icMq n kIjIAY idv dyv ky hYN kwj ]ਚਿੱਤ ਵਿੱਚ ਰਤਾ ਭਰ ਵੀ ਚਿੰਤਾ ਨਾ ਕਰੋ। ਇਹ ਦੇਵਤਾ ਸਰੂਪ ਬ੍ਰਾਹਮਣ ਦਾ ਕੰਮ ਹੈ।
bwit cwpY jwq hYN qb lau inswcr Awn ](ਉਹ) ਰਸਤੇ ਉੱਤੇ ਖ਼ੁਸ਼ੀ-ਖ਼ੁਸ਼ੀ ਚਲੇ ਜਾ ਰਹੇ ਸਨ, ਤਦੋਂ ਰਾਖਸ਼ਣੀ ਆ ਗਈ।
jwhugy kq rwm kih mig roikXo qij kwn ]65]ਕਹਿਣ ਲੱਗੀ- ਹੇ ਰਾਮ! (ਬਚ ਕੇ) ਕਿੱਥੇ ਜਾਓਗੇ? ਉਸ ਨੇ ਕਿਸੇ ਦੀ ਪ੍ਰਵਾਹ ਛੱਡ ਕੇ ਰਸਤਾ ਰੋਕ ਲਿਆ ॥੬੫॥
dyiK rwm inswcrI gih lIn bwn kmwn ]ਰਾਖਸ਼ਣੀ ਨੂੰ ਵੇਖਦਿਆਂ ਹੀ ਰਾਮ ਨੇ ਧਨੁਸ਼ ਬਾਣ ਫੜ ਲਿਆ
Bwl mD pRhwirXo sur qwin kwn pRmwn ]ਅਤੇ ਕੰਨ ਤੱਕ ਖਿੱਚ ਕੇ ਤੀਰ ਉਸ ਦੇ ਮੱਥੇ ਵਿੱਚ ਮਾਰ ਦਿੱਤਾ।
bwn lwgq hI igrI ibsMBwru dyih ibswl ]ਬਾਣ ਵੱਜਦਿਆਂ ਹੀ ਵਿਸ਼ਾਲ ਦੇਹ ਵਾਲੀ (ਰਾਖਸ਼ਣੀ) ਬੇਸੁੱਧ ਹੋ ਕੇ ਡਿੱਗ ਪਈ।
hwiQ sRI rGunwQ ky BXo pwpnI ko kwl ]66]ਇਸ ਤਰ੍ਹਾ ਉਸ ਪਾਪਣੀ ਦਾ ਸ੍ਰੀ ਰਾਮ ਚੰਦਰ ਦੇ ਹੱਥੋਂ ਅੰਤ ਹੋ ਗਿਆ ॥੬੬॥
AYs qwih sMGwr kY kr j`g mMfl mMf ]ਇਸ ਤਰ੍ਹਾ ਉਸ ਨੂੰ ਮਾਰ ਕੇ ਯੱਗ ਸਥਾਨ ਵਿੱਚ ਬੈਠ ਕੇ (ਰਾਖੀ ਕਰਨ) ਲੱਗੇ।
Awiegy qb lau inswcr dIh dyie pRcMf ]ਇਹ ਤਕ ਕੇ ਤਦੋਂ ਵੱਡੇ ਤੇਜ ਵਾਲੇ ਦੋ ਦੈਂਤ ਆ ਗਏ।
Bwij Bwij cly sBY irK TwF By hiT rwm ](ਜਿਨ੍ਹਾ ਨੂੰ ਦੇਖ ਕੇ) ਸਾਰਿਆਂ ਰਿਸ਼ੀਆਂ ਨੂੰ ਭਾਜੜ ਪੈ ਗਈ, ਪਰ ਹੱਠ ਵਾਲੇ ਰਾਮ ਉਥੇ ਹੀ ਖੜੋਤੇ ਰਹੇ।
ju`D kRü`D kirXo iqhUM iqh Taur sorh jwm ]67](ਉਨ੍ਹਾ ਨੇ) ਕ੍ਰੋਧ ਕਰਕੇ ਉਸ ਜਗ੍ਹਾ ਉੱਤੇ ਸੋਲ੍ਹਾ ਪਹਿਰ ਤੱਕ ਯੁੱਧ ਕੀਤਾ ॥੬੭॥
mwr mwr pukwr dwnv ssqR AsqR sMBwir ](ਆਪੋ ਆਪਣੇ) ਸਸ਼ਤ੍ਰ ਅਸਤ੍ਰ ਸੰਭਾਲ ਕੇ ਦੈਂਤ ਮਾਰੋ-ਮਾਰੋ ਪੁਕਾਰਦੇ ਸਨ।
bwn pwn kmwn k`au Dir qbr iq`C kuTwir ]ਉਨ੍ਹਾ ਦੇ ਹੱਥਾ ਵਿੱਚ ਧਨੁਸ਼ ਬਾਣ, ਤਿੱਖੇ ਗੰਡਾਸੇ ਅਤੇ ਕੁਹਾੜੇ ਫੜੇ ਹੋਏ ਸਨ।
Goir Goir dso idsw nih sUrbIr pRmwQ ]ਦਸਾ ਦਿਸ਼ਾਵਾ ਵਿੱਚ ਸੂਰਵੀਰਾ ਨੇ ਘੇਰਾ ਘੱਤਿਆ ਹੋਇਆ ਸੀ।
Awie kY jUJy sbY rx rwm eykl swQ ]68]ਇਕੱਲੇ ਰਾਮ ਨਾਲ ਆ ਕੇ ਸਾਰੇ ਸੂਰਮੇ ਰਣ-ਭੂਮੀ ਵਿੱਚ ਲੜ ਰਹੇ ਸਨ ॥੬੮॥
rswvl CMd ]ਰਸਾਵਲ ਛੰਦ
rxM pyiK rwmM ]ਰਣ-ਭੂਮੀ ਵਿੱਚ ਧਰਮ ਸਥਾਨ ਦੇ ਝੰਡੇ ਵਾਗ
DujM Drm DwmM ]ਰਾਮ (ਅਡੋਲ) ਦਿਸ ਰਹੇ ਸਨ।
chUM Er FUky ]ਚੌਹਾ ਪਾਸਿਆਂ ਤੋਂ (ਰਾਖਸ਼ ਨੇੜੇ) ਢੁੱਕੇ ਹੋਏ ਸਨ
muKM mwr kUky ]69]ਅਤੇ ਮੂੰਹ ਤੋਂ ਮਾਰੋ ਮਾਰੋ ਬੋਲ ਰਹੇ ਸਨ ॥੬੯॥
bjy Gor bwjy ]ਘੋਰ ਵਾਜੇ ਵੱਜਦੇ ਸਨ।
DuxM myG lwjy ](ਜਿਨ੍ਹਾ ਦੀ) ਆਵਾਜ਼ ਅੱਗੇ ਬੱਦਲ (ਦੀ ਧੁਨੀ) ਲੱਜਾ ਰਹੀ ਸੀ।
JMfw g`f gwVy ]ਪੱਕੇ ਝੰਡੇ ਗਡ ਕੇ
mMfy bYr bwVy ]70]ਵੈਰ ਵਧਾ ਕੇ ਲੜ ਰਹੇ ਸਨ ॥੭੦॥
kV`ky kmwxM ]ਕਮਾਨਾ ਕੜਕਦੀਆਂ ਸਨ,
JV`ky ikRpwxM ]ਤਲਵਾਰਾ ਝਟਕਦੀਆਂ ਸਨ।
Flw Fu`k FwlY ]ਢਾਲਾ ਤੋਂ ਢੁੱਕ-ਢੁੱਕ ਕੇ ਸ਼ਬਦ ਹੁੰਦੇ ਸਨ
clI pIq pwlY ]71]ਅਤੇ ਤਲਵਾਰਾ ਚਲਦੀਆਂ ਸਨ ॥੭੧॥
rxM rMg r`qy ](ਯੋਧੇ) ਰਣ-ਰੰਗ ਵਿੱਚ (ਇਉਾਂ) ਰਤੇ ਹੋਏ ਸਨ,
mno m`l m`qy ]ਮਾਨੋ ਮਸਤ ਮਲ ਫਿਰਦੇ ਹੋਣ।
srM Dwr brKy ]ਤੀਰਾ ਦਾ ਮੀਂਹ ਵਸਦਾ ਸੀ।
mihKuAws krKY ]72]ਵੱਡਿਆਂ ਧਨੁਸ਼ਾ ਨੂੰ ਖਿੱਚਿਆ ਜਾ ਰਿਹਾ ਸੀ ॥੭੨॥
krI bwn brKw ]ਤੀਰਾ ਦੀ ਬਰਖਾ ਕਰਦੇ ਸਨ।
suxy jIq krKw ]ਜਿੱਤ ਦੇ ਗੀਤ ਸੁਣਦੇ ਸਨ।
subwhM mrIcM ]ਸੁਬਾਹੂ ਅਤੇ ਮਰੀਚ ਦੈਂਤ ਮੌਤ ਦੀ ਇੱਛਾ ਕਰਕੇ
cly bwC mIcM ]73](ਰਾਮ ਦੇ) ਸਾਹਮਣੇ ਆ ਗਏ ॥੭੩॥
iekY bwr tUty ]ਦੋਵੇਾਂ ਦੈਂਤ ਇਕੋ ਵਾਰ (ਇਸ ਤਰ੍ਹਾ) ਟੁੱਟ ਕੇ ਆ ਪਏ,
mno bwj CUty ]ਮਾਨੋ ਬਾਜ ਛੁੱਟ ਕੇ ਆਏ ਹੋਣ।
lXo Goir rwmM ](ਇਉਾਂ) ਰਾਮ ਨੂੰ ਘੇਰ ਲਿਆ
ssM jym kwmM ]74]ਜਿਵੇਾਂ ਚੰਦ੍ਰਮਾ ਨੂੰ ਕਾਮਦੇਵ ਨੂੰ ਘੇਰ ਲਿਆ ਸੀ ॥੭੪॥
iGrXo dYq sYxM ]ਇਉਾਂ ਦੈਂਤ ਦੀ ਸੈਨਾ ਨੇ (ਰਾਮ ਨੂੰ) ਘੇਰ ਲਿਆ
ijmM rudR mYxM ]ਜਿਵੇਾਂ ਰੁਦ੍ਰ ਨੂੰ ਕਾਮ ਨੇ ਘੇਰਿਆ ਸੀ।
ruky rwm jMgM ]ਰਾਮ ਜੀ ਜੰਗ ਵਿੱਚ ਇਉਾਂ ਡੱਟੇ ਹੋਏ ਸਨ
mno isMD gMgM ]75]ਮਾਨੋ ਸਮੁੰਦਰ ਵਿੱਚ ਗੰਗਾ ਮਿਲੀ ਹੁੰਦੀ ਹੈ ॥੭੫॥
rxM rwm b`jy ]ਰਣ ਵਿੱਚ ਰਾਮ ਲਲਕਾਰਦੇ ਸਨ,
DuxM myG l`jy ](ਜਿਸ ਅੱਗੇ) ਬੱਦਲਾ ਦੀ ਧੁਨ ਸਰਮਸਾਰ ਹੁੰਦੀ ਸੀ।
ruly q`C mu`CM ]ਵੱਢੇ ਟੁੱਕੇ (ਸੂਰਮੇ) ਰੁਲ ਰਹੇ ਸਨ।
igry sUr sÍ`CM ]76]ਸ੍ਰੇਸ਼ਠ ਸੂਰਮੇ ਡਿੱਗੇ ਹੋਏ ਸਨ ॥੭੬॥
clY AYNT mu`CYN ](ਰਾਖਸ਼) ਮੁੱਛਾ ਨੂੰ ਵੱਟ ਚੜ੍ਹਾ ਕੇ ਚਲੇ ਆਉਾਂਦੇ ਸਨ,
khw rwm pu`CYN ]ਪੁੱਛਦੇ ਸਨ-ਰਾਮ ਕਿੱਥੇ ਹੈ?
AbY hwiQ lwgy ]ਜੇ ਹੁਣ (ਸਾਡੇ) ਹੱਥ ਲੱਗ ਜਾਏ
khw jwhu BwgY ]77]ਤਾ ਫਿਰ ਕਿੱਥੇ ਭੱਜ ਕੇ ਜਾਏਗਾ ॥੭੭॥
irpM pyK rwmM ]ਰਾਮ ਨੇ ਵੈਰੀ ਨੂੰ ਵੇਖ ਲਿਆ
hiTXo Drm DwmM ]ਅਤੇ ਧਰਮ-ਧਾਮ ਸਰੂਪ (ਰਾਮ) ਡੱਟ ਗਏ।
krY nYx rwqM ](ਉਸ ਨੇ ਰੋਹ ਨਾਲ) ਨੈਣ ਲਾਲ ਕਰ ਲਏ,
Dnur byd gXwqM ]78]ਉਹ ਧਨੁਰ ਵੇਦ ਨੂੰ ਚੰਗੀ ਤਰ੍ਹਾ ਜਾਣਦੇ ਸਨ ॥੭੮॥
DnM augR kriKXo ]ਰਾਮ ਨੇ ਕਠੋਰ ਧਨੁਸ਼ ਨੂੰ ਖਿੱਚਿਆ
srMDwr briKXo ]ਅਤੇ ਤੀਰਾ ਦੀ ਬਰਖਾ ਸ਼ੁਰੂ ਕਰ ਦਿੱਤੀ।
hxI s`qR sYxM ]ਵੈਰੀ ਸੈਨਾ ਮਾਰ ਦਿੱਤੀ।
hsy dyv gYxM ]79](ਇਹ ਵੇਖ ਕੇ) ਆਕਾਸ਼ ਵਿੱਚ ਦੇਵਤੇ ਹੱਸਣ ਲੱਗੇ ॥੭੯॥
BjI srb sYxM ]ਸਾਰੀ ਸੈਨਾ ਭੱਜ ਗਈ।
lKI mRIc nYxM ]ਮਾਰੀਚ ਨੇ (ਆਪਣੀ) ਅੱਖੀਂ ਵੇਖ ਲਿਆ।
iPirXo ros pRyirXo ]ਫਿਰ (ਉਸ ਨੇ ਸੈਨਾ ਨੂੰ) ਗੁੱਸੇ ਨਾਲ ਇੰਜ ਪ੍ਰੇਰਿਆ
mno swp CyVXo ]80]ਮਾਨੋ ਸੱਪ ਨੂੰ ਛੇੜਿਆ ਹੋਵੇ ॥੮੦॥
hixXo rwm bwxM ]ਰਾਮ ਨੇ (ਉਸ ਨੂੰ) ਬਾਣ ਮਾਰਿਆ
kirXo isMD pXwxM ](ਜਿਸ ਦੇ ਨਾਲ ਮਾਰੀਚ) ਸਮੁੰਦਰ ਦੇ ਕੰਢੇ ਜਾ ਡਿੱਗਿਆ।
qijXo rwj dysM ](ਉਸ ਨੇ ਇਸ) ਦੇਸ਼ ਦਾ ਰਾਜ ਛੱਡ ਦਿੱਤਾ
ilXo jog BysM ]81]ਅਤੇ ਯੋਗ ਤੇ ਭੇਸ ਨੂੰ ਧਾਰਨ ਕਰ ਲਿਆ ॥੮੧॥
su bsqRM auqwry ]ਸੁੰਦਰ ਬਸਤ੍ਰ (ਮਾਰੀਚ ਨੇ) ਉਤਾਰ ਦਿੱਤੇ
Bgvy bsqR Dwry ]ਅਤੇ ਭਗਵੇਾਂ ਬਸਤ੍ਰ ਪਾ ਲਏ।
bsXo lMk bwgM ]ਲੰਕਾ ਦੇ ਬਾਗ਼ ਵਿੱਚ ਜਾ ਕੇ ਵਸਣ ਲੱਗਾ
punr dRoh iqAwgM ]82]ਅਤੇ ਫਿਰ ਰਾਮ ਨਾਲ ਵੈਰ ਕਰਨਾ ਛੱਡ ਦਿੱਤਾ ॥੮੨॥
srosM subwhM ]ਗੁੱਸੇ ਨਾਲ ਸੁਬਾਹੂ
cVXo lY ispwhM ]ਸੈਨਾ ਲੈ ਕੇ ਚੜ੍ਹ ਆਇਆ।
TtXo Awx juDM ](ਉਸ ਨੇ) ਆ ਕੇ ਯੁੱਧ ਸ਼ੁਰੂ ਕੀਤਾ
BXo nwd au`DM ]83]ਅਤੇ ਭਿਆਨਕ ਰੌਲਾ ਪੈ ਗਿਆ ॥੮੩॥
suBM sYx swjI ]ਉਸ ਨੇ ਸੋਹਣੀ ਸੈਨਾ ਸਜਾਈ ਹੋਈ ਸੀ।
qury quMd qwjI ]ਤੇਜ਼ ਚਾਲ ਵਾਲੇ ਘੋੜੇ ਭੱਜ ਰਹੇ ਸਨ।
gjw jUh g`jy ]ਹਾਥੀਆਂ ਦੇ ਦਲ ਚਿੰਘਾੜਦੇ ਸਨ,
DuxM myG l`jy ]84](ਜਿਨ੍ਹਾ ਦੀ ਆਵਾਜ਼ ਅੱਗੇ) ਬੱਦਲਾ ਦੀ ਧੁਨ ਲੱਜਾ ਰਹੀ ਸੀ ॥੮੪॥
Fkw Fu`k FwlM ]ਢਾਲਾ ਆਪਸ ਵਿੱਚ ਢੱਕ-ਢੱਕ ਕਰਕੇ ਵੱਜਣ ਲੱਗੀਆਂ,
suBI pIq lwlM ](ਉਹ) ਲਾਲ ਪੀਲੇ ਰੰਗਾ ਵਿੱਚ ਸ਼ੋਭਾ ਪਾ ਰਹੀਆਂ ਸਨ।
ghy ssqR au`Ty ]ਯੋਧੇ ਸ਼ਸਤ੍ਰ ਫੜ ਕੇ ਡਟੇ ਹੋਏ ਸਨ
srMDwr bu`Ty ]85]ਅਤੇ ਤੀਰਾ ਦਾ ਮੀਂਹ ਵਸਾ ਰਹੇ ਸਨ ॥੮੫॥
bhY Agn AsqRM ]ਅਗਨਿ-ਅਸਤ੍ਰ ਚਲਦੇ ਸਨ
Cuty srb ssqRM ]ਅਤੇ ਸਾਰੇ ਸ਼ਸਤ੍ਰ ਵੀ ਚਲਦੇ ਸਨ।
rMgy sRox AYsy ]ਲਹੂ ਨਾਲ ਰੰਗੇ ਹੋਏ (ਸੂਰਮੇ) ਇਉਾਂ ਲੱਗਦੇ ਸਨ
cVy bXwh jYsy ]86]ਜਿਉਾਂ ਵਿਆਹ ਨੂੰ ਚੜ੍ਹੇ ਹਨ ॥੮੬॥
GxY Gwie GUmy ]ਬਹੁਤੇ (ਸੂਰਮੇ) ਘਾਇਲ ਹੋ ਕੇ (ਇਸ ਤਰ੍ਹਾ) ਘੁੰਮਦੇ ਸਨ,
mdI jYs JUmy ]ਜਿਸ ਤਰ੍ਹਾ ਸ਼ਰਾਬੀ ਝੂਮਦੇ ਹਨ।
ghy bIr AYsy ]ਸੂਰਮੇ ਇੰਜ ਸ਼ੋਭ ਰਹੇ ਸਨ
PulY PUl jYsy ]87]ਜਿਵੇਾਂ ਫੁੱਲ ਖਿੜੇ ਹੁੰਦੇ ਹਨ ॥੮੭॥
hiTXo dwnvysM ]ਦੈਂਤ ਰਾਜਾ
BXo Awp BysM ](ਸੁਬਾਹੂ- ਹੱਠ ਨਾਲ ਤੱਤਪਰ ਹੋ ਗਿਆ ਸੀ।
bjy Gor bwjy ]ਘੋਰ ਵਾਜੇ ਵੱਜਦੇ ਸਨ।
DuxM A`BR lwjy ]88](ਜਿਨ੍ਹਾ ਦੀ) ਧੁਨ ਅੱਗੋਂ ਬੱਦਲ ਵੀ ਲਜਾਦੇ ਸਨ ॥੮੮॥
rQI nwg kUty ]ਰੱਥਾ ਵਾਲਿਆਂ ਨੇ ਹਾਥੀ (ਨਾਗ) ਮਾਰ ਸੁੱਟੇ ਸਨ।
iPrYN bwj CUtY ]ਘੋੜੇ ਛੁੱਟੇ ਫਿਰਦੇ ਸਨ।
BXo ju`D BwrI ]ਭਾਰਾ ਯੁੱਧ ਹੋਇਆ ਸੀ।
CutI rudR qwrI ]89](ਜਿਸ ਕਰਕੇ) ਸ਼ਿਵ ਦੀ ਸਮਾਧੀ ਖੁੱਲ੍ਹ ਗਈ ਸੀ ॥੮੯॥
bjy GMt ByrI ]ਘੰਟੇ ਤੇ ਭੇਰੀਆਂ ਵੱਜਦੇ ਸਨ,
fhy fwm fyrI ](ਜਿਨ੍ਹਾ ਤੋਂ) ਡੰਮ-ਡੰਮ ਦੀ ਆਵਾਜ਼ ਨਿਕਲਦੀ ਸੀ।
rxMky inswxM ]ਧੌਂਸੇ ਗੂੰਜਦੇ ਸਨ
kxMCy ikkwxM ]90]ਅਤੇ ਘੋੜੇ ਹਿਣਕਦੇ ਸਨ ॥੯੦॥
Dhw DUh DopM ]ਤਲਵਾਰਾ (ਧੋਪ) ਦੇ ਵੱਜਣ ਨਾਲ ਧੂੰਹਾ-ਧੂੰਹ ਦੀ ਆਵਾਜ਼ ਹੁੰਦੀ ਸੀ,
tkw tUk topM ]ਟੱਕਾ-ਟੱਕ' ਕਰਕੇ ਟੋਪ ਟੁੱਟਦੇ ਸਨ।
kty crm brmM ]ਢਾਲਾ ਅਤੇ ਕਵਚ ਕਟੇ ਜਾ ਰਹੇ ਸਨ
pilXo C`qR DrmM ]91]ਅਤੇ (ਯੋਧੇ) ਛੱਤ੍ਰੀ ਧਰਮ ਪਾਲ ਰਹੇ ਸਨ ॥੯੧॥
BXo duMd ju`DM ](ਰਾਮ ਤੇ ਸੁਬਾਹੂ) ਦਾ ਦੁਅੰਦ ਯੁੱਧ ਹੋਇਆ,
BrXo rwm kRü`DM ]ਰਾਮ ਕ੍ਰੋਧ ਨਾਲ ਭਰ ਗਏ।
ktI dust bwhM ](ਉਨ੍ਹਾ ਨੇ) ਦੁਸ਼ਟ ਦੀ ਬਾਹ ਕੱਟ ਦਿੱਤੀ
sMGwrXo subwhM ]92]ਅਤੇ (ਅੰਤ ਨੂੰ) ਸੁਬਾਹੂ ਨੂੰ ਮਾਰ ਦਿੱਤਾ ॥੯੨॥
qRsY dYq Bwjy ]ਡਰਦੇ ਹੋਏ ਦੈਂਤ ਭੱਜ ਗਏ ਸਨ
rxM rwm gwjy ]ਅਤੇ ਰਣ ਵਿੱਚ ਰਾਮ ਗੱਜਦੇ ਸਨ
BuAM Bwr auqwirXo ](ਇਸ ਤਰ੍ਹਾ) ਉਨ੍ਹਾ ਨੇ ਧਰਤੀ ਦਾ ਭਾਰ ਉਤਾਰ ਦਿੱਤਾ
irKIsM aubwirXo ]93]ਅਤੇ ਰਿਸ਼ੀਆਂ ਨੂੰ ਬਚਾ ਲਿਆ ॥੯੩॥
sBY swD hrKy ]ਸਾਰੇ ਸਾਧ ਪ੍ਰਸੰਨ ਹੋ ਗਏ
Bey jIq krKy ]ਅਤੇ ਜਿੱਤ ਦੇ ਗੀਤ ਗਾਏ ਜਾ ਰਹੇ ਸਨ।
krY dyv Arcw ]ਦੇਵਤੇ (ਰਾਮ ਦੀ) ਪੂਜਾ ਕਰ ਰਹੇ ਸਨ
rrY byd crcw ]94]ਅਤੇ ਵੇਦ-ਚਰਚਾ ਹੋ ਰਹੀ ਸੀ ॥੯੪॥
BXo j`g pUrM ](ਵਿਸ਼ਵਾਮਿੱਤਰ ਦਾ) ਯੱਗ ਪੂਰਾ ਹੋ ਗਿਆ
gey pwp dUrM ]ਅਤੇ ਪਾਪ ਦੂਰ ਹੋ ਗਏ ।
surM srb hrKy ]ਸਾਰੇ ਦੇਵਤੇ ਪ੍ਰਸੰਨ ਹੋ ਗਏ
DnMDwr brKy ]95]ਅਤੇ ਧਨ ਦੀ ਵਰਖਾ ਹੋਣ ਲੱਗੀ ॥੯੫॥
ieiq sRI bicqR nwtk gRMQy rwmwvqwry kQw subwh mrIc bDh jgX sMpUrn krnM smwpqm ]ਇਥੇ ਸ੍ਰੀ ਬਚਿਤ੍ਰ ਨਾਟਕ ਗ੍ਰੰਥ ਦੇ ਰਾਮਾਵਤਾਰ ਦੀ ਕਥਾ ਵਿੱਚ ਸੁਬਾਹੂ ਮਰੀਚ ਬਧ ਅਤੇ ਯੋਗ ਸੰਪੂਰਨ ਕਰਨ ਦੀ ਸਮਾਪਤੀ।